ਵਿਸਾਖੀ April 19, 2010 by Sangtar ਇੱਕ ਵਾਰ ਵਿਸਾਖੀ ਦੇ ਦਿਨ ਉੱਤੇ, ਲੱਖਾਂ ਲੋਕ ਅਨੰਦਪੁਰ ਸਾਹਿਬ ਆਏ। ਪਹਿਲਾਂ ਪੰਜ ਫਿਰ ਕਈ ਹਜ਼ਾਰ ਉੱਠੇ, ਜਿਹੜੇ ਗੁਰੂ ਪਿਆਰੇ ਕਹਿ ਗਲ਼ ਲਾਏ। ਅਸਾਂ ਤੁਸਾਂ ਦੇ ਲਈ ਕੁਰਬਾਨ ਹੋਏ, ਰੱਖਣ ਵਾਸਤੇ ਕੌਮ ਦਾ ਨਾਮ ਜਿਉਂਦਾ, ਗੱਲਾਂ ਦੱਸਿਆ ਕਰੋ ਇਹ ਬੱਚਿਆਂ ਨੂੰ, ਸੂਰਜ ਚਮਕਦਾ ਕਿਤੇ ਨਾ ਮਿਟ ਜਾਏ। -ਸੰਗਤਾਰ