ਪਿੰਗਲ – ਨਵੀਂ ਸੀਰੀਜ਼ 2020 – ਸੰਗਤਾਰ

ਇਸ ਸੀਰੀਜ਼ ਦੇ ਵਿੱਚ ਹੇਠ ਲਿਖੇ ਪ੍ਰਸ਼ਨਾਂ ਤੇ ਵਿਸ਼ਿਆਂ ‘ਤੇ ਵਿਚਾਰ ਕੀਤਾ ਹੈ:
ਪਿੰਗਲ ਕੀ ਹੈ?
ਛੰਦ ਕੀ ਹੈ?
ਮਾਤਰਾ, ਅੱਖਰ, ਗਣ, ਵਿਸ਼ਰਾਮ ਤੇ ਤੁਕਾਂਤ ਕੀ ਹਨ?
ਛੰਦਾਂ ਦੀਆਂ ਕਿੰਨੀਆਂ ਕਿਸਮਾਂ ਹਨ?
ਵਰਣਿਕ ਛੰਦ ਕੀ ਹਨ?
ਜਾਤੀ, ਗਣ ਤੇ ਮਾਤਰਿਕ ਛੰਦ ਕੀ ਹਨ?
ਮਾਤਰਿਕ ਛੰਦ ਕਿੰਨੀ ਤਰ੍ਹਾਂ ਦੇ ਹੁੰਦੇ ਹਨ?
ਪੰਜਾਬੀ ਵਿੱਚ ਕਿਹੜੇ-ਕਿਹੜੇ ਦੋ-ਤੁਕੇ ਛੰਦ ਹਨ?
ਪੰਜਾਬੀ ਵਿੱਚ ਕਿਹੜੇ-2 ਚਾਰ ਤੁਕੇ ਛੰਦ ਹਨ?

ਇਸ ਤੋਂ ਇਲਾਵਾ ਹੇਠ ਲਿਖੇ ਛੰਦਾਂ ਦਾ ਉਦਾਹਰਣਾਂ ਦੇ ਕੇ ਵਿਸਥਾਰ ਦਿੱਤਾ ਹੈ:
ਵਰਣਿਕ ਛੰਦ:
ਕੋਰੜਾ ਛੰਦ, ਕਬਿੱਤ ਛੰਦ, ਸਵੈਯਾ ਜਾਂ ਸਵੱਈਆ (ਵਰਣਿਕ) ਛੰਦ,

ਮਾਤਰਿਕ ਛੰਦ:
ਦੋਹਰਾ ਛੰਦ, ਸੋਰਠਾ ਛੰਦ, ਉਲਾਲ ਛੰਦ,
ਚੌਪਈ (ਜਾਂ ਚੌਪਾਈ) ਛੰਦ, ਅੜਿੱਲ ਛੰਦ, ਰੂਪ-ਚੌਪਈ ਛੰਦ,
ਹੰਸ ਗਤੀ ਛੰਦ, ਸਿਰਖੰਡੀ ਛੰਦ, ਪਉੜੀ ਛੰਦ, ਝੋਕ ਛੰਦ,
ਰੋਲਾ ਛੰਦ, ਕਾਵਿ ਛੰਦ, ਦਵੈਯਾ ਜਾਂ ਦਵੱਈਆ (ਬੈਂਤ ਖੁਰਦ) ਛੰਦ,
ਸਵੈਯਾ ਜਾਂ ਸਵੱਈਆ (ਮਾਤਰਿਕ) ਛੰਦ, ਡਿਓਢ ਛੰਦ,
ਬੈਂਤ ਛੰਦ ਅਤੇ ਚਿੱਤਰਕਲਾ ਛੰਦ

Here are the video links:

Part 1 : https://youtu.be/ZT1LsfZ23aI
Part 2 : https://youtu.be/Fea-40OV5HQ
Part 3 : https://youtu.be/UkKLrhsNYCM
Part 4 : https://youtu.be/XQpiDVF998I
Part 5 : https://youtu.be/PYTVz8TEsaM
Part 6 : https://youtu.be/WvmMoK7blRk
Part 7 : https://youtu.be/Wp7Y6FeG-V4
Part 8 : https://youtu.be/4WBGpRUuMqQ
2 More parts coming

ਜੇ ਕੋਈ ਪ੍ਰਸ਼ਨ ਜਾਂ ਉਲਝਣ ਹੋਵੇ, ਤਾਂ ਕੌਮੈਂਟ ਕਰ ਕੇ ਪੁੱਛ ਸਕਦੇ ਹੋ।
ਵਿਡੀਓ ਨੂੰ ਦੇਖਣ ਤੇ ਸ਼ੇਅਰ ਕਰਨ ਲਈ ਧੰਨਵਾਦ।
ਚੈਨਲ ਨੂੰ ਸਬਸਕਰਾਈਬ ਵੀ ਜ਼ਰੂਰ ਕਰਨਾ।
Youtube: https://www.youtube.com/SangtarHeer

ਕਰਦਾ ਕੋਈ ਹੋਰ ਏ …

140403-koi-hor
ਕਿੰਨੀ ਵਾਰੀ ਦੇਖਿਆ, ਤੇ ਹਰ ਵਾਰੀ ਏ ਸੋਚਿਆ
ਕਿ ਕਰਦਾ ਕੋਈ ਹੋਰ ਏ ਤੇ ਭਰਦਾ ਕੋਈ ਹੋਰ
ਸੱਚ ਧਰਮ ਦਾ ਮੂਲ ਹੈ ਤੇ ਪਾਪੋਂ ਨਰਕ ਅਸੂਲ ਹੈ
ਪਰ ਜ਼ਲਿਮ ਕੋਈ ਹੋਰ ਹੈ ਤੇ ਡਰਦਾ ਕੋਈ ਹੋਰ
ਕਿੰਨੀ ਵਾਰੀ ਵਾਰ ਕੇ ਜਿੰਦ ਦਾਅਵਾ ਨਹੀਂ ਸਰਕਾਰ ‘ਤੇ
ਸ਼ੋਹਰਤ ਮਿਲ਼ਦੀ ਕਿਸੇ ਨੂੰ ਤੇ ਮਰਦਾ ਕੋਈ ਹੋਰ
ਲੋਕਾਂ ਦੇ ਦੁੱਖ ਵੰਡਣਾ ਤੇ ਮਾੜੇ ਤਾਂਈਂ ਭੰਡਣਾ
ਕੰਮ ਸੀ ਇਹ ਸੰਗਤਾਰ ਦਾ ਤੇ ਕਰਦਾ ਕੋਈ ਹੋਰ

ਕੀ ਆਖਾਂ ਮੈਂ?

ਏ ਸੀ ਅੰਦਰ ਬੈਠਾ ਧੁੱਪੇ ਸੜਦਿਆਂ ਬਾਰੇ ਕੀ ਆਖਾਂ ਮੈਂ?
ਮਾਣ ਰਿਹਾਂ ਹਾਂ ਜ਼ਿੰਦਗੀ ਕਿੱਧਰੇ ਮਰਦਿਆਂ ਬਾਰੇ ਕੀ ਆਖਾਂ ਮੈਂ?

ਲੀਰਾਂ ਵਿੱਚ ਲਪੇਟੇ ਨੇ ਜੋ ਮਿੱਟੀ ਦੇ ਵਿੱਚ ਲੇਟੇ ਨੇ ਜੋ
ਤਪਦੇ ਜਿਸਮਾਂ ਮੂਹਰੇ ਚੁੱਲ੍ਹੇ ਠਰਦਿਆਂ ਬਾਰੇ ਕੀ ਆਖਾਂ ਮੈਂ?

 ਦੁਨੀਆਂ ਜਿਹੜੇ ਭੁੱਲ ਬੈਠੀ ਏ ਆਪਣੇ ਰੰਗੀਂ ਡੁੱਲ੍ਹ ਬੈਠੀ ਏ
ਟੁੱਟੀ ਪੌੜੀ ਕਿਸਮਤ ਦੀ ‘ਤੇ ਚੜ੍ਹਦਿਆਂ ਬਾਰੇ ਕੀ ਆਖਾਂ ਮੈਂ?

 ਸ਼ਿਸਤ ਸ਼ਿਕਾਰੀ ਲਾ ਬਹਿੰਦਾ ਏ ਖੇਡ ਮੌਤ ਨੂੰ ਕਹਿ ਲੈਂਦਾ ਏ
ਬੇਦੋਸ਼ੇ ਮਾਸੂਮ ਚੁਗਦਿਆਂ ਚਰਦਿਆਂ ਬਾਰੇ ਕੀ ਆਖਾਂ ਮੈਂ?

ਨ੍ਹੇਰਾ ਸਾਡੇ ਵਿਹੜੇ ਵਧਿਆ ਆਪਣੇ ਚੁੱਲ੍ਹੇ ਨੇੜੇ ਵਧਿਆ
ਲੋਕਾਂ ਨੂੰ ਤਾਂ ਕਹਿ ਲੈਂਦਾ ਸਾਂ ਘਰਦਿਆਂ ਬਾਰੇ ਕੀ ਆਖਾਂ ਮੈਂ?

ਸੰਗਤਾਰ ਜੇ ਏਨਾ ਮੰਦਾ ਨਹੀਂ ਤਾਂ ਕੁੱਝ ਵੀ ਕਹਿਣਾ ਚੰਗਾ ਨਹੀਂ ਏ
ਕਦਮ ਕਦਮ ’ਤੇ ਕਦਮ ਮਿਲ਼ਾ ਕੇ ਖੜ੍ਹਦਿਆਂ ਬਾਰੇ ਕੀ ਆਖਾਂ ਮੈਂ?

-ਸੰਗਤਾਰ

ਨਾ ਸਮਝੀ

Sangtar Sydney

ਨਾ ਸਮਝੀ ਤੂੰ ਨਾ ਸਮਝੇਂਗੀ ਸਮਝਾਉਣਾ ਦਿੱਤਾ ਛੱਡ ਆਪਾਂ ।
ਹੁਣ ਪਾ ਕੁੰਡੀ ਦਿਲ ਤੇਰੇ ਵਿੱਚ ਦਿਲ ਆਪਣਾ ਲੈਣਾ ਕੱਢ ਆਪਾਂ ।

ਹੁਣ ਤੈਨੂੰ ਕੋਈ ਲੋੜ ਨਹੀਂ ਸੰਗਤਾਰ ‘ਤੇ ਜ਼ੁਲਮ ਕਮਾਉਣੇ ਦੀ,
ਤੇਰੀ ਗਲੀ ‘ਚ ਆਪੇ ਆਪਣੇ ਲਈ, ਹੁਣ ਸੂਲੀ ਲੈਣੀ ਗੱਡ ਆਪਾਂ।

-ਸੰਗਤਾਰ

ਸਬਕ

ਬੰਦਾ, ਘਾਹੀ ਤੋਂ ਵੀ ਸਿੱਖਦਾ ਤੇ ਰਾਹੀ ਤੋਂ ਵੀ ਸਿੱਖਦਾ
ਯੁਗਾਂ ਦੀ ਉਸਾਰੀ ਤੇ ਤਬਾਹੀ ਤੋਂ ਵੀ ਸਿਖਦਾ
ਟੱਕਰਾਂ ਤੋਂ ਸਿੱਖਦਾ ਏ ਅੱਖਰਾਂ ਤੋਂ ਸਿੱਖਦਾ
ਵਰਕੇ ‘ਤੇ ਡੁੱਲ੍ਹੀ ਹੋਈ ਸਿਆਹੀ ਤੋਂ ਵੀ ਸਿੱਖਦਾ
ਪਿਆਰ ਵੀ ਸਿਖਾਵੇ ਤੇ ਵਿਛੋੜਾ ਵੀ ਸਿਖਾਉਂਦਾ ਏ
ਪੈਰ ਵਿੱਚ ਵੱਜਾ ਹੋਇਆ ਰੋੜਾ ਵੀ ਸਿਖਾਉਂਦਾ ਏ
ਜ਼ਿੰਦਗੀ ਸਬਕ ਜਿਉਣਾ ਨਾਮ ਸਿੱਖੀ ਜਾਣ ਦਾ
ਸਿੱਖ ਸਿੱਖ ਨਵੇਂ ਸੰਗਤਾਰ ਧੋਖੇ ਖਾਣ ਦਾ

-ਸੰਗਤਾਰ

Dhaian Nadian Da Punjab (ਢਾਈਆਂ ਨਦੀਆਂ ਦਾ ਪੰਜਾਬ) eBook

Dhaian Nadian Da Punjab
Sangtar’s Dhaian Nadian Da Punjab (ਢਾਈਆਂ ਨਦੀਆਂ ਦਾ ਪੰਜਾਬ) eBook is now available for download. Please use the links below.
1. Click Here to download from iTunes
2. Click Buy Now link for other devices.
buy

If you have any question about our publications please contact us.

ਉਡਾਰੀਆਂ

ਕੀ ਕਵੀਆਂ ਦੀਆਂ ਉਡਾਰੀਆਂ
ਬਸ ਉਡਣੇ ਦਾ ਪਰਿਆਸ

ਨਾ ਰੁੱਖ ਉੱਤੇ ਆਲ੍ਹਣਾ
ਨਾ ਜੰਗਲ ਵਿੱਚ ਵਾਸ

ਅਸਲੀ ਕਵਿਤਾ ਪੰਛੀ ਲਿਖਦੇ
ਲਫਜ਼ ਫੁੱਲਾਂ ਤੋਂ ਹੌਲ਼ੇ
ਪਿਆਰ ਸੁਨੇਹੇ ਗ਼ਮ ਦੀਆਂ ਹੂਕਾਂ
ਵਿੰਨ੍ਹਦੀਆਂ ਜੇ ਕੋਈ ਗੌਲ਼ੇ

-ਸੰਗਤਾਰ