ਇੱਛਰਾਂ ਨੂੰ ਬੰਨ੍ਹ ਰੱਖਣਾ ਏ ਮਜਬੂਰੀਆਂ
ਪੂਰਨਾਂ ਨੇ ਜਾਈ ਜਾਣਾ ਦੂਰ ਪਾ ਕੇ ਦੂਰੀਆਂ
ਇੱਕੋ ਗੱਲ ਸਮਝ ਨਾ ਆਈ ਸਾਰੇ ਜੱਗ ਨੂੰ
ਉੱਡ ਜਾਂਦਾ ਧੂੰਆਂ ਕਾਹਤੋਂ ਉੱਚਾ ਛੱਡ ਅੱਗ ਨੂੰ
-ਸੰਗਤਾਰ
ਇੱਛਰਾਂ ਨੂੰ ਬੰਨ੍ਹ ਰੱਖਣਾ ਏ ਮਜਬੂਰੀਆਂ
ਪੂਰਨਾਂ ਨੇ ਜਾਈ ਜਾਣਾ ਦੂਰ ਪਾ ਕੇ ਦੂਰੀਆਂ
ਇੱਕੋ ਗੱਲ ਸਮਝ ਨਾ ਆਈ ਸਾਰੇ ਜੱਗ ਨੂੰ
ਉੱਡ ਜਾਂਦਾ ਧੂੰਆਂ ਕਾਹਤੋਂ ਉੱਚਾ ਛੱਡ ਅੱਗ ਨੂੰ
-ਸੰਗਤਾਰ
ਮੇਰੇ ਨਾਲ਼ ਦੇ ਸਭ ਘਸੀਟੇ ਗਏ, ਮੈਨੂੰ ਵੀ ਸਜ਼ਾ ਸੁਣਾਵਣਗੇ
ਮਿੱਟੀ ਵਿੱਚ ਰਾਖ਼ ਰੁਲ਼ਾ ਸਾਡੀ, ਮਿੱਟੀ ਦਾ ਪਿਆਰ ਸਿਖਾਵਣਗੇ
ਉਹ ਲੋਕ ਜੋ ਲੱਭਦੇ ਫਿਰਦੇ ਨੇ ਟੁੱਟੇ ਹੋਏ ਟੁਕੜੇ ਤਾਰਿਆਂ ਦੇ
ਮੈਨੂੰ ਪਤਾ ਹੈ ਰਾਤੀਂ ਝੋਲ਼ੇ ਵਿੱਚ ਕੁੱਝ ਪੱਥਰ ਲੈ ਘਰ ਜਾਵਣਗੇ
ਜੁਗਨੂੰ ਨੂੰ ਕੱਟ ਕੇ ਲੱਭ ਸਕਦੈ ਕੋਈ ਖੋਜੀ ਕਾਰਣ ਜਗਣੇ ਦਾ
ਪਰ ਤੜਪ ਇਕੱਠੇ ਚਮਕਣ ਦੀ ਦਾ ਭੇਦ ਕਵੀ ਹੀ ਪਾਵਣਗੇ
ਜਿਨ੍ਹਾਂ ਸੌਦਾ ਵੇਚ ਕੇ ਸੌਂ ਜਾਣਾ ਉਨ੍ਹਾਂ ਨੂੰ ਸਮਝ ਇਹ ਨਹੀਂ ਆਉਣਾ
ਕਿੰਜ ਰੁੱਖਾਂ ਰੋਣਾ ਉਸ ਵੇਲ਼ੇ ਜਦ ਅੰਬਰੀਂ ਬੱਦਲ਼ ਛਾਵਣਗੇ
ਜਿੰਨਾ ਕੋਈ ਦਿਲ ਦਾ ਸੌੜਾ ਏ ਬਣੇ ਉੱਨਾ ਦੇਸ਼ ਭਗਤ ਜ਼ਿਆਦਾ
ਨਫ਼ਰਤ ਦੀ ਭਰ ਕੇ ਪਿਚਕਾਰੀ ਰੈਲੀ ਵਿੱਚ ਰੰਗ ਵਿਖਾਵਣਗੇ
ਗੱਲ ਮਾਨਵਤਾ ਦੀ ਕਰਦੇ ਜੋ ਧਰਮਾਂ ਦੇ ਪਿੱਠੂ ਬਣਦੇ ਨਹੀਂ
ਜੋ ਸਿਜਦਾ ਸੱਚ ਨੂੰ ਕਰਦੇ ਨੇ ਪੁੱਠੇ ਉਹ ਸਭ ਲਟਕਾਵਣਗੇ
ਜਿਨ੍ਹਾਂ ਊੜਾ ਐੜਾ ਸਿੱਖਿਆ ਨਹੀਂ ਕੁੱਝ ਪੜ੍ਹਿਆ ਨਹੀਂ ਕੁੱਝ ਲਿਖਿਆ ਨਹੀਂ
ਜਿਹੜੇ ਦੁਸ਼ਮਣ ਬਾਕੀ ਬੋਲੀਆਂ ਦੇ ਉਹ ਆਪਣੀ ਕਿੰਞ ਬਚਾਵਣਗੇ
ਮੈਂ ਸੱਭਿਆਚਾਰ ਤੇ ਵਿਰਸੇ ਦੀ ਸੌ ਮੰਡੀ ਲੱਗਦੀ ਵੇਖੀ ਏ
ਨਿੱਤ ਦੀ ਬੇਸ਼ਰਮ ਨਿਲਾਮੀ ਤੋਂ ਇੱਕ ਦੋ ਕੀ ਦੇਸ਼ ਬਚਾਵਣਗੇ
ਤੂੰ ਘੱਟ ਕੀਤਾ, ਮੈਂ ਵੱਧ ਕੀਤਾ, ਤੂੰ ਦੋਸ਼ੀ ਏਂ, ਮੈਂ ਸਾਦਿਕ ਹਾਂ
ਡੁੱਬਦੇ ਸੰਗਤਾਰ ਜਹਾਜ਼ ਉੱਤੇ ਇੰਜ ਲੜਦੇ ਸਭ ਮਰ ਜਾਵਣਗੇ
ਮੇਰੇ ਨਾਲ਼ ਦੇ ਸਭ ਘਸੀਟੇ ਗਏ, ਮੈਨੂੰ ਵੀ ਸਜ਼ਾ ਸੁਣਾਵਣਗੇ
ਮਿੱਟੀ ਵਿੱਚ ਰਾਖ਼ ਰੁਲ਼ਾ ਸਾਡੀ, ਮਿੱਟੀ ਦਾ ਪਿਆਰ ਸਿਖਾਵਣਗੇ
-ਸੰਗਤਾਰ
ਹੌਲ਼ੀ ਹੌਲ਼ੀ
ਸਾਰਿਆਂ ਦੀ ਰੂਹ ਤੇ
ਉੱਗ ਆਉਂਦੇ ਨੇ
ਜ਼ਖਮ ਲਾਰਿਆਂ ਦੇ
ਫੋੜੇ ਉਡੀਕਾਂ ਦੇ
ਛਾਲੇ ਵਿਸ਼ਵਾਸ਼ਘਾਤਾਂ ਦੇ
ਇਨ੍ਹਾਂ ਵਿੱਚੋਂ
ਹੌਂਕਿਆਂ ਤੇ ਗਾਲ਼ਾਂ ਦਾ
ਰਿਸਦਾ ਗੰਦਾ ਲਹੂ
ਹੋਰ ਕਿਸੇ ਕੰਮ ਨਹੀਂ ਆਉਂਦਾ
ਇਹ ਸਿਰਫ
ਜ਼ਿੰਦਗੀ ਦੇ ਹੁਸੀਨ
ਕੀਮਤੀ ਪਲਾਂ ਵਿੱਚ
ਕਾਲ਼ਖ ਭਰਨ ਦੇ ਕੰਮ ਆਉਂਦਾ ਹੈ
ਤੇ ਕਵੀ,
ਇਸ ਕਾਲ਼ਖ ਨਾਲ਼
ਸਫਿਆਂ ਤੇ
ਫੁੱਲ ਪੱਤੀਆਂ ਬਣਾਉਂਦਾ ਹੈ
-ਸੰਗਤਾਰ
ਸਾਡੀ ਕੱਚੀ ਜਿਹੀ ਉਮਰ, ਸਾਡੇ ਕੱਚੇ ਕੱਚੇ ਬੋਲ
ਬਿਨਾਂ ਅੱਥਰੀ ਜਵਾਨੀ, ਕੁਝ ਨਹੀਂਓਂ ਸਾਡੇ ਕੋਲ
ਬਿਨਾਂ ਝਿਜਕ ਝਨਾਂ ਦੇ ਕੰਢੇ ਤੁਰ ਜਾਵਾਂਗੇ
ਕਿਸੇ ਸੋਹਣੀ ਨੂੰ ਡੁਬੋ ਕੇ ਆਪ ਖੁਰ ਜਾਵਾਂਗੇ
-ਸੰਗਤਾਰ
/* Style Definitions */
table.MsoNormalTable
{mso-style-name:”Table Normal”;
mso-tstyle-rowband-size:0;
mso-tstyle-colband-size:0;
mso-style-noshow:yes;
mso-style-priority:99;
mso-style-parent:””;
mso-padding-alt:0in 5.4pt 0in 5.4pt;
mso-para-margin-top:0in;
mso-para-margin-right:0in;
mso-para-margin-bottom:10.0pt;
mso-para-margin-left:0in;
line-height:115%;
mso-pagination:widow-orphan;
font-size:11.0pt;
font-family:”Calibri”,”sans-serif”;
mso-ascii-font-family:Calibri;
mso-ascii-theme-font:minor-latin;
mso-hansi-font-family:Calibri;
mso-hansi-theme-font:minor-latin;}
ਮਾਣ ਲੈ ਖੁਸ਼ਬੋਈ, ਆਖਰ ਮੌਤ ਹੈ
ਜ਼ਿੰਦਗੀ ਤਾਂ ਹੋਈ, ਆਖਰ ਮੌਤ ਹੈ
ਧਰਮ ਸਾਰੇ ਲੜ ਕੇ ਸਹਿਮਤ ਏਸ ਤੇ
ਜੀਣ ਦਾ ਰਾਹ ਕੋਈ, ਆਖਰ ਮੌਤ ਹੈ
ਮੰਡਲਾਂ ਚੰਨ ਧਰਤੀਆਂ ਵਿੱਚ ਗਰਦਸ਼ਾਂ
ਵਿੱਚ ਸਮੋਈ ਹੋਈ, ਆਖਰ ਮੌਤ ਹੈ
ਅਹਿਦਨਾਮਾ ਹੈ ਜੀਵਨ ਤੇ ਮੌਤ ਦਾ
ਬਚ ਨ ਜਾਵੇ ਕੋਈ, ਆਖਰ ਮੌਤ ਹੈ
ਮੁਕਤੀਆਂ ਤੋਂ ਕੋਸ਼ਿਸ਼ ਮੁਕਤੀ ਪਾਉਣ ਦੀ
ਹੋਈ ਜਾਂ ਨਾ ਹੋਈ, ਆਖਰ ਮੌਤ ਹੈ
ਆਰਜ਼ੀ ਹੈ ਰਹਿਮਤ ਝੂਠੀ ਆਸਥਾ
ਕੀ ਕਰੂ ਅਰਜ਼ੋਈ, ਆਖਰ ਮੌਤ ਹੈ
ਤੜਪ, ਚਿੰਤਾ ਮੋਹ ਹੈ ਤੇ ਹੈ ਵੇਦਨਾ
ਆਸ ਮੋਈ ਮੋਈ, ਆਖਰ ਮੌਤ ਹੈ
-ਸੰਗਤਾਰ
ਮਾਣ ਲੈ ਖੁਸ਼ਬੋਈ, ਆਖਰ ਮੌਤ ਹੈ
ਜ਼ਿੰਦਗੀ ਤਾਂ ਹੋਈ, ਆਖਰ ਮੌਤ ਹੈ
ਧਰਮ ਸਾਰੇ ਲੜ ਕੇ ਸਹਿਮਤ ਏਸ ਤੇ
ਜੀਣ ਦਾ ਰਾਹ ਕੋਈ, ਆਖਰ ਮੌਤ ਹੈ
ਮੰਡਲਾਂ ਚੰਨ ਧਰਤੀਆਂ ਵਿੱਚ ਗਰਦਸ਼ਾਂ
ਵਿੱਚ ਸਮੋਈ ਹੋਈ, ਆਖਰ ਮੌਤ ਹੈ
ਅਹਿਦਨਾਮਾ ਹੈ ਜੀਵਨ ਤੇ ਮੌਤ ਦਾ
ਬਚ ਨ ਜਾਵੇ ਕੋਈ, ਆਖਰ ਮੌਤ ਹੈ
ਮੁਕਤੀਆਂ ਤੋਂ ਕੋਸ਼ਿਸ਼ ਮੁਕਤੀ ਪਾਉਣ ਦੀ
ਹੋਈ ਜਾਂ ਨਾ ਹੋਈ, ਆਖਰ ਮੌਤ ਹੈ
ਆਰਜ਼ੀ ਹੈ ਰਹਿਮਤ ਝੂਠੀ ਆਸਥਾ
ਕੀ ਕਰੂ ਅਰਜ਼ੋਈ, ਆਖਰ ਮੌਤ ਹੈ
ਤੜਪ, ਚਿੰਤਾ ਮੋਹ ਹੈ ਤੇ ਹੈ ਵੇਦਨਾ
ਆਸ ਮੋਈ ਮੋਈ, ਆਖਰ ਮੌਤ ਹੈ
ਮੇਰਾ ਹੱਥ ਵਧ ਰਿਹਾ ਹੈ
ਰਾਤ ਦੇ ਹਨ੍ਹੇਰੇ ਵਿੱਚ
ਇੱਕ ਦੀਪ ਜਗਾਉਣ ਲਈ
ਦੂਰ ਕਿਤੇ
ਇੱਕ ਹੱਥ ਵਧ ਰਿਹਾ ਹੈ
ਦਿਨ ਦੇ ਚਾਨਣ ਵਿੱਚ
ਸੂਰਜ ਚਰਾਉਣ ਲਈ
-ਸੰਗਤਾਰ
ਧਾਰ ਵਿੱਚ ਤੇ ਨੋਕ ਵਿੱਚ ਕੁੱਝ ਫਰਕ ਹੈ
ਤੇਰੀ ਮੇਰੀ ਸੋਚ ਵਿੱਚ ਕੁੱਝ ਫਰਕ ਹੈ
ਸੌ ਕਹੋ ਕੁੱਝ ਫਰਕ ਨਾ ਕੁੱਝ ਫਰਕ ਨਾ
ਮਹਿਲ ਵਿੱਚ ਤੇ ਢੋਕ ਵਿੱਚ ਕੁੱਝ ਫਰਕ ਹੈ
ਮਰ ਗਿਆਂ ਨੂੰ ਪੁੱਛ ਪੁਸ਼ਟੀ ਕਰਨਗੇ
ਲੋਕ ਤੇ ਪਰਲੋਕ ਵਿੱਚ ਕੁੱਝ ਫਰਕ ਹੈ
ਕੋਈ ਵੀ ਆਜ਼ਾਦ ਪੂਰਾ ਨਾ ਸਹੀ
ਰੋਕ ਵਿੱਚ ਤੇ ਟੋਕ ਵਿੱਚ ਕੁੱਝ ਫਰਕ ਹੈ
ਲੱਗ ਗਏ ਤੀਹ ਸਾਲ ਇਹ ਗੱਲ ਸਿੱਖਦਿਆਂ
ਥੰਮਸ-ਅੱਪ ਤੇ ਕੋਕ ਵਿੱਚ ਕੁੱਝ ਫਰਕ ਹੈ
ਕੋਕ ਪੀਣਾ ਵਰਤਣਾ ਗੱਲ ਹੋਰ ਹੈ
ਕੋਕ ਵਿੱਚ ਤੇ ਕੋਕ ਵਿੱਚ ਕੁੱਝ ਫਰਕ ਹੈ
ਇੱਕ ਤਾਂ ਅੰਦਾਜ਼ ਇੱਕ ਇਤਿਹਾਸ ਹੈ
ਫੰਕ ਵਿੱਚ ਤੇ ਫੋਕ ਵਿੱਚ ਕੁੱਝ ਫਰਕ ਹੈ
ਜ਼ਹਿਰ ਤੇ ਅਮ੍ਰਿਤ ’ਚ ਏਨਾ ਭੇਦ ਹੈ
ਅੰਬ ਰਸ ਤੇ ਡ੍ਹੋਕ ਵਿੱਚ ਕੁੱਝ ਫਰਕ ਹੈ।
-ਸੰਗਤਾਰ
[youtube http://www.youtube.com/watch?v=d_vgXbeOBSw&hl=en&fs=1&rel=0]
Here I present the first song from Kamal Heer’s new album Jinday Ni Jinday. This song has amazing flow in the lyrics. Hopefully the music has done justice with the great vocals and Words. This is the number two song on the album.
This song was shot in and around Vancouver, Canada. If you live in the area you can probably recognize a few landmarks.
After so many overnight requests, I am posting the lyrics of Jinday song. Please note that the video is missing one verse. To keep the video fit into the TV slots, many times we have to cut the music and words. Here is the complete song as it appears in the album enjoy.
ਜਿੰਦੇ ਨੀ ਜਿੰਦੇ ਤੇਰੇ
ਵਾਅਦੇ ਦੁੱਖ ਦਿੰਦੇ ਤੇਰੇ
ਟੁੱਟਦੀ ਨਾ ਯਾਦਾਂ ਦੀ ਲੜੀ
ਦਿਸਦੀ ਏਂ ਬਾਰੀ ‘ਚ ਖੜ੍ਹੀ
ਅੰਬਰ ਤੋਂ ਤਾਰੇ ਵਾਂਗੂੰ, ਟੁੱਟਿਆਂ ਦਾ ਨਹੀਂ ਟਿਕਾਣਾ
ਸਾਡਾ ਤੇਰੇ ਇਸ਼ਕ ਦੇ ਹੱਥੋਂ, ਲੁੱਟਿਆਂ ਦਾ ਨਹੀਂ ਟਿਕਾਣਾ
ਜਿੰਦੇ ਨੀ ਜਿੰਦੇ ਅਸੀਂ
ਜ਼ਖ਼ਮੀਂ ਪਰਿੰਦੇ ਅਸੀਂ
ਦੁਨੀਆਂ ਤੇ ਘੜੀ ਦੋ ਘੜੀ
ਦਿਸਦੀ ਏਂ ਬਾਰੀ ‘ਚ ਖੜ੍ਹੀ…
ਜਿੰਦੇ ਨੀ ਜਿੰਦੇ ਤੇਰੇ, ਵਾਅਦੇ ਦੁੱਖ ਦਿੰਦੇ ਤੇਰੇ
ਫੁੱਲਾਂ ਦੀਆਂ ਬਾਤਾਂ ਪਾਉਂਦੀ, ਕੰਡਿਆਂ ਵੱਚ ਸੁੱਟ ਕੇ ਤੁਰ ਗਈ
ਆਪੇ ਤੂੰ ਪਾਲੇ ਸੁਪਨੇ, ਆਪੇ ਗਲ਼ ਘੁੱਟ ਕੇ ਤੁਰ ਗਈ
ਜਿੰਦੇ ਨੀ ਜਿੰਦੇ ਲਾ ਗਈ
ਖੁਸ਼ੀਆਂ ਨੂੰ ਜਿੰਦੇ ਲਾ ਗਈ
ਜ਼ਿੰਦਗੀ ਨੂੰ ਸੋਚਾਂ ਦੀ ਕੜੀ
ਦਿਸਦੀ ਏਂ ਬਾਰੀ ‘ਚ ਖੜ੍ਹੀ…
ਜਿੰਦੇ ਨੀ ਜਿੰਦੇ ਤੇਰੇ, ਵਾਅਦੇ ਦੁੱਖ ਦਿੰਦੇ ਤੇਰੇ
ਮਚਦੇ ਸਾਹੀਂ ਅੰਗਿਆਰੇ, ਤੜਪੇ ਨੀ ਗੁਣਾਚੌਰੀਆ
ਆਉਂਦੇ ਤੇਰੇ ਚੇਤੇ ਲਾਰੇ, ਤੜਪੇ ਨੀ ਗੁਣਾਚੌਰੀਆ
ਜਿੰਦੇ ਨੀ ਜਿੰਦੇ ਮੋਤੀ
ਸੱਧਰਾਂ ਦੇ ਖਿੰਡੇ ਮੋਤੀ
ਟੁੱਟੀ ਮਾਲਾ ਹੱਥਾਂ ‘ਚ ਫੜੀ
ਦਿਸਦੀ ਏਂ ਬਾਰੀ ‘ਚ ਖੜ੍ਹੀ…
ਜਿੰਦੇ ਨੀ ਜਿੰਦੇ ਤੇਰੇ, ਵਾਅਦੇ ਦੁੱਖ ਦਿੰਦੇ ਤੇਰੇ
ਟੁੱਟਦੀ ਨਾ ਯਾਦਾਂ ਦੀ ਲੜੀ
ਦਿਸਦੀ ਏਂ ਬਾਰੀ ‘ਚ ਖੜ੍ਹੀ
ਜਿੰਦੇ ਨੀ ਜਿੰਦੇ ਤੇਰੇ, ਵਾਅਦੇ ਦੁੱਖ ਦਿੰਦੇ ਤੇਰੇ
-ਜਸਬੀਰ ਗੁਣਾਚੌਰੀਆ
ਰੰਗਲੇ ਮੈਗਜ਼ੀਨਾਂ ਦੇ
ਤਿਲਕਵੇਂ ਸਫਿਆਂ ਤੋਂ
ਬਹਾਰਾਂ ਦੇ ਰੰਗ ਲੱਭਣ ਵਾਲ਼ੀ ਤਿੱਤਲੀ
ਮਰ ਤਾਂ ਜਾਏਗੀ
ਭੁੱਖੀ, ਪਿਆਸੀ ਤੇ ਅਤ੍ਰਪਿਤ
ਪਰ, ਸ਼ਾਇਦ
ਮਰਨ ਤੋਂ ਪਹਿਲਾਂ
ਲਿਖ ਜਾਏਗੀ
ਕੋਈ ਵੇਦ, ਪੁਰਾਨ, ਉਪਨਿਸ਼ਦ:
ਮਾਇਆ ਹੈ ਜਹਾਨ
ਛਲ਼ ਨੇ ਬਹਾਰਾਂ
ਭੁਲੇਖਾ ਨੇ ਰੰਗ
ਤੇ
ਸੱਚ ਹੈ ਦੁੱਖ
ਸੱਚ ਹੈ ਭੁੱਖ
ਸੱਚ ਹੈ ਮੌਤ
ਮੈਂ ਇਹ ਸੋਚਿਆ
ਤੇ ਫਿਰ,
ਹੌਲ਼ੀ ਜਿਹੇ ਬਾਰੀ ਖੋਲ੍ਹ ਦਿੱਤੀ
ਤਾਂ ਕਿ
ਤਿੱਤਲੀ ਅਸਲੀ ਬਹਾਰਾਂ ਦੀ
ਮਹਿਕ ਮਾਣ ਸਕੇ।
-ਸੰਗਤਾਰ
ਮਿਲ਼ਦਾ ਮਿਲ਼ਦਾ ਮਿਲ਼ ਗਿਆ ਮਿੱਟੀ ਦੇ ਵਿੱਚ ਗਰਾਂ
ਮਿਟਦਾ ਮਿਟਦਾ ਮਿਟ ਗਿਆ ਪੱਥਰ ਤੇ ਲਿਖਿਆ ਨਾਂ
ਖਾਂਦੀ ਖਾਂਦੀ ਖਾ ਗਈ ਬੋਟਾਂ ਨੂੰ ਜ਼ਾਲਮ ਮੌਤ
ਉੱਡਦੇ ਉੱਡਦੇ ਉੱਡ ਗਏ ਡਾਲ਼ਾਂ ਤੋਂ ਘੁੱਗੀਆਂ ਕਾਂ
ਬਣਦੇ ਬਣਦੇ ਬਣ ਗਏ ਜੰਗਲ ਤੋਂ ਕੋਲਾ ਰੁੱਖ
ਖਰਦੀ ਖਰਦੀ ਖਰ ਗਈ ਬੋਹੜਾਂ ਦੀ ਠੰਡੀ ਛਾਂ
ਲਹਿੰਦਾ ਲਹਿੰਦਾ ਲਹਿ ਗਿਆ ਇਸ਼ਕੇ ਦਾ ਸਖਤ ਬੁਖਾਰ
ਭੁੱਲਦੀ ਭੁੱਲਦੀ ਭੁੱਲ ਗਈ ਮਿਲਣੇ ਦੀ ਪੱਕੀ ਥਾਂ
ਢਹਿੰਦੇ ਢਹਿੰਦੇ ਢਹਿ ਗਏ ਆਸਾਂ ਦੇ ਰੰਗਲੇ ਮਹਿਲ
ਹੁੰਦਾ ਹੁੰਦਾ ਹੋ ਗਿਆ ਸੰਗਤਾਰ ਇਸ ਤਰਾਂ ਤਾਂ।
-ਸੰਗਤਾਰ