ਗੰਦਾ ਲਹੂ

face

ਹੌਲ਼ੀ ਹੌਲ਼ੀ
ਸਾਰਿਆਂ ਦੀ ਰੂਹ ਤੇ
ਉੱਗ ਆਉਂਦੇ ਨੇ

ਜ਼ਖਮ ਲਾਰਿਆਂ ਦੇ
ਫੋੜੇ ਉਡੀਕਾਂ ਦੇ
ਛਾਲੇ ਵਿਸ਼ਵਾਸ਼ਘਾਤਾਂ ਦੇ

ਇਨ੍ਹਾਂ ਵਿੱਚੋਂ
ਹੌਂਕਿਆਂ ਤੇ ਗਾਲ਼ਾਂ ਦਾ
ਰਿਸਦਾ ਗੰਦਾ ਲਹੂ
ਹੋਰ ਕਿਸੇ ਕੰਮ ਨਹੀਂ ਆਉਂਦਾ

ਇਹ ਸਿਰਫ
ਜ਼ਿੰਦਗੀ ਦੇ ਹੁਸੀਨ
ਕੀਮਤੀ ਪਲਾਂ ਵਿੱਚ
ਕਾਲ਼ਖ ਭਰਨ ਦੇ ਕੰਮ ਆਉਂਦਾ ਹੈ

ਤੇ ਕਵੀ,

ਇਸ ਕਾਲ਼ਖ ਨਾਲ਼
ਸਫਿਆਂ ਤੇ
ਫੁੱਲ ਪੱਤੀਆਂ ਬਣਾਉਂਦਾ ਹੈ

-ਸੰਗਤਾਰ

ਕੱਚੇ ਘੜੇ

sohni_mahiwal

ਸਾਡੀ ਕੱਚੀ ਜਿਹੀ ਉਮਰ, ਸਾਡੇ ਕੱਚੇ ਕੱਚੇ ਬੋਲ
ਬਿਨਾਂ ਅੱਥਰੀ ਜਵਾਨੀ, ਕੁਝ ਨਹੀਂਓਂ ਸਾਡੇ ਕੋਲ

ਬਿਨਾਂ ਝਿਜਕ ਝਨਾਂ ਦੇ ਕੰਢੇ ਤੁਰ ਜਾਵਾਂਗੇ
ਕਿਸੇ ਸੋਹਣੀ ਨੂੰ ਡੁਬੋ ਕੇ ਆਪ ਖੁਰ ਜਾਵਾਂਗੇ

-ਸੰਗਤਾਰ

ਆਖਰ ਮੌਤ ਹੈ


/* Style Definitions */
table.MsoNormalTable
{mso-style-name:”Table Normal”;
mso-tstyle-rowband-size:0;
mso-tstyle-colband-size:0;
mso-style-noshow:yes;
mso-style-priority:99;
mso-style-parent:””;
mso-padding-alt:0in 5.4pt 0in 5.4pt;
mso-para-margin-top:0in;
mso-para-margin-right:0in;
mso-para-margin-bottom:10.0pt;
mso-para-margin-left:0in;
line-height:115%;
mso-pagination:widow-orphan;
font-size:11.0pt;
font-family:”Calibri”,”sans-serif”;
mso-ascii-font-family:Calibri;
mso-ascii-theme-font:minor-latin;
mso-hansi-font-family:Calibri;
mso-hansi-theme-font:minor-latin;}

ਮਾਣ ਲੈ ਖੁਸ਼ਬੋਈ, ਆਖਰ ਮੌਤ ਹੈ
ਜ਼ਿੰਦਗੀ ਤਾਂ ਹੋਈ
, ਆਖਰ ਮੌਤ ਹੈ

ਧਰਮ ਸਾਰੇ ਲੜ ਕੇ ਸਹਿਮਤ ਏਸ ਤੇ
ਜੀਣ ਦਾ ਰਾਹ ਕੋਈ
, ਆਖਰ ਮੌਤ ਹੈ

ਮੰਡਲਾਂ ਚੰਨ ਧਰਤੀਆਂ ਵਿੱਚ ਗਰਦਸ਼ਾਂ
ਵਿੱਚ ਸਮੋਈ ਹੋਈ
, ਆਖਰ ਮੌਤ ਹੈ

ਅਹਿਦਨਾਮਾ ਹੈ ਜੀਵਨ ਤੇ ਮੌਤ ਦਾ
ਬਚ ਨ ਜਾਵੇ ਕੋਈ
, ਆਖਰ ਮੌਤ ਹੈ

ਮੁਕਤੀਆਂ ਤੋਂ ਕੋਸ਼ਿਸ਼ ਮੁਕਤੀ ਪਾਉਣ ਦੀ
ਹੋਈ ਜਾਂ ਨਾ ਹੋਈ
, ਆਖਰ ਮੌਤ ਹੈ

ਆਰਜ਼ੀ ਹੈ ਰਹਿਮਤ ਝੂਠੀ ਆਸਥਾ
ਕੀ ਕਰੂ ਅਰਜ਼ੋਈ
, ਆਖਰ ਮੌਤ ਹੈ

ਤੜਪ, ਚਿੰਤਾ ਮੋਹ ਹੈ ਤੇ ਹੈ ਵੇਦਨਾ
ਆਸ ਮੋਈ ਮੋਈ
, ਆਖਰ ਮੌਤ ਹੈ

-ਸੰਗਤਾਰ

ਮਾਣ ਲੈ ਖੁਸ਼ਬੋਈ, ਆਖਰ ਮੌਤ ਹੈ

ਜ਼ਿੰਦਗੀ ਤਾਂ ਹੋਈ, ਆਖਰ ਮੌਤ ਹੈ

ਧਰਮ ਸਾਰੇ ਲੜ ਕੇ ਸਹਿਮਤ ਏਸ ਤੇ

ਜੀਣ ਦਾ ਰਾਹ ਕੋਈ, ਆਖਰ ਮੌਤ ਹੈ

ਮੰਡਲਾਂ ਚੰਨ ਧਰਤੀਆਂ ਵਿੱਚ ਗਰਦਸ਼ਾਂ

ਵਿੱਚ ਸਮੋਈ ਹੋਈ, ਆਖਰ ਮੌਤ ਹੈ

ਅਹਿਦਨਾਮਾ ਹੈ ਜੀਵਨ ਤੇ ਮੌਤ ਦਾ

ਬਚ ਨ ਜਾਵੇ ਕੋਈ, ਆਖਰ ਮੌਤ ਹੈ

ਮੁਕਤੀਆਂ ਤੋਂ ਕੋਸ਼ਿਸ਼ ਮੁਕਤੀ ਪਾਉਣ ਦੀ

ਹੋਈ ਜਾਂ ਨਾ ਹੋਈ, ਆਖਰ ਮੌਤ ਹੈ

ਆਰਜ਼ੀ ਹੈ ਰਹਿਮਤ ਝੂਠੀ ਆਸਥਾ

ਕੀ ਕਰੂ ਅਰਜ਼ੋਈ, ਆਖਰ ਮੌਤ ਹੈ

ਤੜਪ, ਚਿੰਤਾ ਮੋਹ ਹੈ ਤੇ ਹੈ ਵੇਦਨਾ

ਆਸ ਮੋਈ ਮੋਈ, ਆਖਰ ਮੌਤ ਹੈ

ਬ੍ਰਹਿਮੰਡ

ਮੇਰਾ ਹੱਥ ਵਧ ਰਿਹਾ ਹੈ
ਰਾਤ ਦੇ ਹਨ੍ਹੇਰੇ ਵਿੱਚ
ਇੱਕ ਦੀਪ ਜਗਾਉਣ ਲਈ

ਦੂਰ ਕਿਤੇ

ਇੱਕ ਹੱਥ ਵਧ ਰਿਹਾ ਹੈ
ਦਿਨ ਦੇ ਚਾਨਣ ਵਿੱਚ
ਸੂਰਜ ਚਰਾਉਣ ਲਈ

-ਸੰਗਤਾਰ

ਫਰਕ ਹੈ

ਧਾਰ ਵਿੱਚ ਤੇ ਨੋਕ ਵਿੱਚ ਕੁੱਝ ਫਰਕ ਹੈ
ਤੇਰੀ ਮੇਰੀ ਸੋਚ ਵਿੱਚ ਕੁੱਝ ਫਰਕ ਹੈ

ਸੌ ਕਹੋ ਕੁੱਝ ਫਰਕ ਨਾ ਕੁੱਝ ਫਰਕ ਨਾ
ਮਹਿਲ ਵਿੱਚ ਤੇ ਢੋਕ ਵਿੱਚ ਕੁੱਝ ਫਰਕ ਹੈ

ਮਰ ਗਿਆਂ ਨੂੰ ਪੁੱਛ ਪੁਸ਼ਟੀ ਕਰਨਗੇ
ਲੋਕ ਤੇ ਪਰਲੋਕ ਵਿੱਚ ਕੁੱਝ ਫਰਕ ਹੈ

ਕੋਈ ਵੀ ਆਜ਼ਾਦ ਪੂਰਾ ਨਾ ਸਹੀ
ਰੋਕ ਵਿੱਚ ਤੇ ਟੋਕ ਵਿੱਚ ਕੁੱਝ ਫਰਕ ਹੈ

ਲੱਗ ਗਏ ਤੀਹ ਸਾਲ ਇਹ ਗੱਲ ਸਿੱਖਦਿਆਂ
ਥੰਮਸ-ਅੱਪ ਤੇ ਕੋਕ ਵਿੱਚ ਕੁੱਝ ਫਰਕ ਹੈ

ਕੋਕ ਪੀਣਾ ਵਰਤਣਾ ਗੱਲ ਹੋਰ ਹੈ
ਕੋਕ ਵਿੱਚ ਤੇ ਕੋਕ ਵਿੱਚ ਕੁੱਝ ਫਰਕ ਹੈ

ਇੱਕ ਤਾਂ ਅੰਦਾਜ਼ ਇੱਕ ਇਤਿਹਾਸ ਹੈ
ਫੰਕ ਵਿੱਚ ਤੇ ਫੋਕ ਵਿੱਚ ਕੁੱਝ ਫਰਕ ਹੈ

ਜ਼ਹਿਰ ਤੇ ਅਮ੍ਰਿਤ ’ਚ ਏਨਾ ਭੇਦ ਹੈ
ਅੰਬ ਰਸ ਤੇ ਡ੍ਹੋਕ ਵਿੱਚ ਕੁੱਝ ਫਰਕ ਹੈ।

-ਸੰਗਤਾਰ

ਨਕਲੀ ਫੁੱਲ

ਰੰਗਲੇ ਮੈਗਜ਼ੀਨਾਂ ਦੇ
ਤਿਲਕਵੇਂ ਸਫਿਆਂ ਤੋਂ
ਬਹਾਰਾਂ ਦੇ ਰੰਗ ਲੱਭਣ ਵਾਲ਼ੀ ਤਿੱਤਲੀ
ਮਰ ਤਾਂ ਜਾਏਗੀ
ਭੁੱਖੀ, ਪਿਆਸੀ ਤੇ ਅਤ੍ਰਪਿਤ

ਪਰ, ਸ਼ਾਇਦ
ਮਰਨ ਤੋਂ ਪਹਿਲਾਂ
ਲਿਖ ਜਾਏਗੀ
ਕੋਈ ਵੇਦ, ਪੁਰਾਨ, ਉਪਨਿਸ਼ਦ:

ਮਾਇਆ ਹੈ ਜਹਾਨ
ਛਲ਼ ਨੇ ਬਹਾਰਾਂ
ਭੁਲੇਖਾ ਨੇ ਰੰਗ

ਤੇ

ਸੱਚ ਹੈ ਦੁੱਖ
ਸੱਚ ਹੈ ਭੁੱਖ
ਸੱਚ ਹੈ ਮੌਤ

ਮੈਂ ਇਹ ਸੋਚਿਆ
ਤੇ ਫਿਰ,
ਹੌਲ਼ੀ ਜਿਹੇ ਬਾਰੀ ਖੋਲ੍ਹ ਦਿੱਤੀ
ਤਾਂ ਕਿ
ਤਿੱਤਲੀ ਅਸਲੀ ਬਹਾਰਾਂ ਦੀ
ਮਹਿਕ ਮਾਣ ਸਕੇ।

-ਸੰਗਤਾਰ

ਹੁੰਦਾ ਹੁੰਦਾ

ਮਿਲ਼ਦਾ ਮਿਲ਼ਦਾ ਮਿਲ਼ ਗਿਆ ਮਿੱਟੀ ਦੇ ਵਿੱਚ ਗਰਾਂ
ਮਿਟਦਾ ਮਿਟਦਾ ਮਿਟ ਗਿਆ ਪੱਥਰ ਤੇ ਲਿਖਿਆ ਨਾਂ

ਖਾਂਦੀ ਖਾਂਦੀ ਖਾ ਗਈ ਬੋਟਾਂ ਨੂੰ ਜ਼ਾਲਮ ਮੌਤ
ਉੱਡਦੇ ਉੱਡਦੇ ਉੱਡ ਗਏ ਡਾਲ਼ਾਂ ਤੋਂ ਘੁੱਗੀਆਂ ਕਾਂ

ਬਣਦੇ ਬਣਦੇ ਬਣ ਗਏ ਜੰਗਲ ਤੋਂ ਕੋਲਾ ਰੁੱਖ
ਖਰਦੀ ਖਰਦੀ ਖਰ ਗਈ ਬੋਹੜਾਂ ਦੀ ਠੰਡੀ ਛਾਂ

ਲਹਿੰਦਾ ਲਹਿੰਦਾ ਲਹਿ ਗਿਆ ਇਸ਼ਕੇ ਦਾ ਸਖਤ ਬੁਖਾਰ
ਭੁੱਲਦੀ ਭੁੱਲਦੀ ਭੁੱਲ ਗਈ ਮਿਲਣੇ ਦੀ ਪੱਕੀ ਥਾਂ

ਢਹਿੰਦੇ ਢਹਿੰਦੇ ਢਹਿ ਗਏ ਆਸਾਂ ਦੇ ਰੰਗਲੇ ਮਹਿਲ
ਹੁੰਦਾ ਹੁੰਦਾ ਹੋ ਗਿਆ ਸੰਗਤਾਰ ਇਸ ਤਰਾਂ ਤਾਂ।

-ਸੰਗਤਾਰ

ਫ਼ਾਸਲੇ

ਉਸ ਤੋਂ ਹੀ ਸਾਰੇ ਪੁੱਛ ਲੈ, ਏਥੋਂ ਧੁਰਾਂ ਦੇ ਫ਼ਾਸਲੇ
ਜਿਸ ਬਾਂਸਰੀ ’ਤੇ ਉੱਕਰੇ, ਸੱਤਾਂ ਸੁਰਾਂ ਦੇ ਫ਼ਾਸਲੇ

ਲੈ ਸੁਪਨਿਆਂ ਤੋਂ ਮੌਤ ਤਕ ਕੁੱਲ ਜ਼ਿੰਦਗੀ ਮਹਿਬੂਬ ਦੀ
ਥਲ ਵਿੱਚ ਰੇਤੇ ’ਤੇ ਗਏ ਮਿਣਦੇ ਖੁਰਾਂ ਦੇ ਫ਼ਾਸਲੇ

ਬੰਦਾ ਮਿਣੇ ਨਕਸ਼ੱਤਰਾਂ ਤੇ ਸੂਰਜਾਂ ਦਾ ਫਾਸਲਾ
ਚੂਹਾ ਸਿਰਫ ਏ ਜਾਣਦਾ ਇੱਕ ਦੋ ਚੁਰਾਂ ਦੇ ਫ਼ਾਸਲੇ

ਸਾਰੇ ਵਕਤ ਦੇ ਪੰਨਿਆਂ ’ਤੇ ਫੈਲ ਕੇ ਮਿਟ ਜਾਣਗੇ
ਇਹ ਸੱਚਿਆਂ ਤੇ ਝੂਠਿਆਂ ਪੀਰਾਂ ਗੁਰਾਂ ਦੇ ਫ਼ਾਸਲੇ

ਦੋਹਾਂ ਦੇ ਸੀਨੇ ਨਾਲ਼ ਲੱਗੇ ਫੁੱਲ ਫਿਰ ਵੀ ਬਹੁਤ ਨੇ
ਮਾਲੀ ਅਤੇ ਹੁਣ ਡਾਲ਼ ਤੋਂ ਨੇਤਾ ਹੁਰਾਂ ਦੇ ਫ਼ਾਸਲੇ

ਵੱਖਰੀ ਦੁਨੀਆਂ ਸਨ ਕਦੇ ਹੁਣ ਬਹੁਤ ਛੋਟੇ ਹੋ ਗਏ
ਗੁਰਦਾਸਪੁਰ ਹੁਸ਼ਿਆਰਪੁਰ ਮਾਹਿਲਪੁਰਾਂ ਦੇ ਫ਼ਾਸਲੇ।

-ਸੰਗਤਾਰ

ਵਰਤਮਾਨ

ਮੈਂ ਕਈ ਸਾਲਾਂ ਤੋਂ
ਯਤਨਸ਼ੀਲ ਹਾਂ
‘ਹੁਣ’ ਨੂੰ ਫੜਨ ਦਾ
ਕੱਲ੍ਹ ਦਾ ਤਾਂ ਬਹੁਤ ਸੋਚ ਰਿਹਾਂ ਹਾਂ
ਪ੍ਰੀਭਾਸ਼ਾ ‘ਅੱਜ’ ਦੀ
ਪਰ ਅੱਜ ਫਿਰ ਲੱਗਦਾ ਹੈ
ਕਿ ਦੋਵੇਂ ਖਿਸਕ ਚੱਲੇ ਨੇ।

-ਸੰਗਤਾਰ

ਪੜ੍ਹਦਾ ਮਸਾਂ ਹੀ

ਪੜ੍ਹਦਾ ਮਸਾਂ ਹੀ ਆਖਰੀ ਪੰਨੇ ਤੇ ਪਹੁੰਚਿਆ
ਸਰਦਲ ਤੇ ਅਗਲੇ ਰੋਜ਼ ਦੀ ਅਖ਼ਵਾਰ ਆ ਗਈ

ਹਰ ਸ਼ਾਮ ਪਿਛਲੀ ਰਾਤ ਦੇ ਸੁਪਨੇ ’ਚ ਡੁੱਬ ਗਈ
ਹਰ ਰਾਤ ਨਵਿਆਂ ਸੁਪਨਿਆਂ ਦੀ ਡਾਰ ਆ ਗਈ

ਮੈਂ ਬਹੁਤ ਸ਼ਿਸ਼ਟਾਚਾਰ ਥੱਲੇ ਸੀ ਘੁੱਟੀ ਹੋਈ
ਇਹ ਚੀਕ ਕਿੱਦਾਂ ਦਿਲ ਦੇ ਵਿੱਚੋਂ ਬਾਹਰ ਆ ਗਈ

ਲੰਘਦੇ ਹਵਾ ਦੇ ਬੁੱਲਿਆਂ ਗਲ਼ ਪੈਣ ਨੂੰ ਫਿਰੇ
ਸੁਣਿਆਂ ਚਮਨ ਨੇ ਸ਼ੋਰ ਸੀ ਕਿ ਬਹਾਰ ਆ ਗਈ

ਡੁੱਬ ਕੇ ਮਰਨ ਦਾ ਠੀਕ ਸੀ ਸੋਹਣੀ ਦਾ ਫੈਸਲਾ
ਕਿੰਨਿਆਂ ਝਨਾਵਾਂ ਤੋਂ ਕਹਾਣੀ ਪਾਰ ਆ ਗਈ

ਇਹ ਲੋਚਦੀ ਸ਼ਾਇਦ ਕਿ ਕੋਈ ਰੌਸ਼ਨੀ ਮਿਲ਼ੇ
ਘਰ ਦਾ ਦੀਆ ਵੀ ਝੀਲ ਉੱਤੇ ਤਾਰ ਆ ਗਈ।

-ਸੰਗਤਾਰ