ਘਾਲ਼ਾ-ਮਾਲ਼ਾ

Ghala Mala

ਰੌਸ਼ਨੀਆਂ ਦੇ ਨਾਂ ‘ਤੇ ਘਾਲ਼ਾ ਮਾਲ਼ਾ ਹੁੰਦਾ ਏ
ਸੂਰਜ ਦੇ ਗਲ਼ ਲੱਗ ਕੇ ਸੂਰਜ ਕਾਲ਼ਾ ਹੁੰਦਾ ਏ

ਇੱਕ ਤਾਂ ਟੋਏ ਦੇ ਵਿੱਚ ਕਾਹਲ਼ੀ ਕਰ ਕੇ ਡਿਗਦਾ ਏ
ਕੱਢਣ ਵਾਲ਼ਾ ਉਸ ਤੋਂ ਬਾਹਲ਼ਾ ਕਾਹਲ਼ਾ ਹੁੰਦਾ ਏ

ਵਕਤ ਵਿੱਚ ਵੀ ਟੋਏ ਹੁੰਦੇ ਸਮਝ ਨਾ ਏਨੀ ਸੀ
ਕਈ ਸਾਲਾਂ ਦੀ ਹੱਦ ਦੁਆਲ਼ੇ ਖਾਲ਼ਾ ਹੁੰਦਾ ਏ

ਕੁੱਝ ਦਿਨਾਂ ਦੇ ਮਹਿਲਾਂ ਮੂਹਰੇ ਪਹਿਰੇ ਹੁੰਦੇ ਨੇ
ਕੁੱਝ ਦਿਨਾਂ ਦੇ ਬੂਹੇ ਉੱਤੇ ਤਾਲ਼ਾ ਹੁੰਦਾ ਏ

ਸਰਦੀ ਨਾਲ਼ ਹੀ ਸੜ ਕੇ ਰੂਹ ਵੀ ਕੋਲਾ ਹੋ ਜਾਂਦੀ
ਤਨਹਾਈ ਦੀ ਰੁੱਤੇ ਐਸਾ ਪਾਲ਼ਾ ਹੁੰਦਾ ਏ

ਇੱਕ ਤਾਂ ਮੂੰਹ ਨਾਲ਼ ਬੁਣਦਾ ਏ ਘਰ ਬੱਚੇ ਪਾਲਣ ਲਈ
ਇੱਕ ਦੇ ਘਰ ਵਿੱਚ ਹੂੰਝਣ ਵਾਲ਼ਾ ਜਾਲ਼ਾ ਹੁੰਦਾ ਏ

ਸਾਡੇ ਵੇਲੇ ਹਰ ਪਿੰਡ ਦੇ ਵਿੱਚ ਟੋਬਾ ਹੁੰਦਾ ਸੀ
ਅਜਕਲ ਹਰ ਪਿੰਡ ਗੰਦਗੀ ਵਾਲ਼ਾ ਨਾਲ਼ਾ ਹੁੰਦਾ ਏ।

-ਸੰਗਤਾਰ

15 thoughts on “ਘਾਲ਼ਾ-ਮਾਲ਼ਾ

  1. ਕੋਈ ਨਾਂ ਕਿਸੇ ਦਾ ਇਥੇ —
    -ਨੀਤਾਂ ਬਹੁਤ ਬੁਰੀਆਂ —
    ਮੂੰਹ ਉੱਤੇ ਹਾਂਜੀ-ਹਾਂਜੀ —
    – ਪਿੱਠ ਪਿੱਛੇ ਸ਼ੁਰੀਆਂ,…

  2. ਰੌਸ਼ਨੀਆਂ ਦੇ ਨਾਂ ‘ਤੇ ਘਾਲ਼ਾ ਮਾਲ਼ਾ ਹੁੰਦਾ ਏ
    ਸੂਰਜ ਦੇ ਗਲ਼ ਲੱਗ ਕੇ ਸੂਰਜ ਕਾਲ਼ਾ ਹੁੰਦਾ ਏ

    ਇੱਕ ਤਾਂ ਟੋਏ ਦੇ ਵਿੱਚ ਕਾਹਲ਼ੀ ਕਰ ਕੇ ਡਿਗਦਾ ਏ
    ਕੱਢਣ ਵਾਲ਼ਾ ਉਸ ਤੋਂ ਬਾਹਲ਼ਾ ਕਾਹਲ਼ਾ ਹੁੰਦਾ ਏ

    ਵਕਤ ਵਿੱਚ ਵੀ ਟੋਏ ਹੁੰਦੇ ਸਮਝ ਨਾ ਏਨੀ ਸੀ
    ਕਈ ਸਾਲਾਂ ਦੀ ਹੱਦ ਦੁਆਲ਼ੇ ਖਾਲ਼ਾ ਹੁੰਦਾ ਏ

    ਕੁੱਝ ਦਿਨਾਂ ਦੇ ਮਹਿਲਾਂ ਮੂਹਰੇ ਪਹਿਰੇ ਹੁੰਦੇ ਨੇ
    ਕੁੱਝ ਦਿਨਾਂ ਦੇ ਬੂਹੇ ਉੱਤੇ ਤਾਲ਼ਾ ਹੁੰਦਾ ਏ

    ਸਰਦੀ ਨਾਲ਼ ਹੀ ਸੜ ਕੇ ਰੂਹ ਵੀ ਕੋਲਾ ਹੋ ਜਾਂਦੀ
    ਤਨਹਾਈ ਦੀ ਰੁੱਤੇ ਐਸਾ ਪਾਲ਼ਾ ਹੁੰਦਾ ਏ

    ਇੱਕ ਤਾਂ ਮੂੰਹ ਨਾਲ਼ ਬੁਣਦਾ ਏ ਘਰ ਬੱਚੇ ਪਾਲਣ ਲਈ
    ਇੱਕ ਦੇ ਘਰ ਵਿੱਚ ਹੂੰਝਣ ਵਾਲ਼ਾ ਜਾਲ਼ਾ ਹੁੰਦਾ ਏ

    ਸਾਡੇ ਵੇਲੇ ਹਰ ਪਿੰਡ ਦੇ ਵਿੱਚ ਟੋਬਾ ਹੁੰਦਾ ਸੀ
    ਅਜਕਲ ਹਰ ਪਿੰਡ ਗੰਦਗੀ ਵਾਲ਼ਾ ਨਾਲ਼ਾ ਹੁੰਦਾ ਏ।

  3. waheguru time time changa karda rehnda wa jo thonu virse di kamaan samban nu de diti jiunde wasde rho “warisAman”

  4. ਬਹੁਤ ਖੂਬਸੂਰਤ ਵੀਰ ਜੀ,
    ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ

Leave a Reply

Your email address will not be published. Required fields are marked *