ਇਸ਼ਕ ਦੀ ਬੂਟੀ

ਜਦ ਰਾਹਾਂ ਵਿੱਚ ਇਸ਼ਕ ਦੀ ਬੂਟੀ ਉੱਗਦੀ ਏ
ਪੈਰ ’ਚ ਲੱਗੀ ਸੂਲ਼ ਦਿਲਾਂ ਵਿੱਚ ਚੁੱਭਦੀ ਏ

ਜਿੰਨਾ ਚਿਰ ਦਿਲ ਵਾਲ਼ਾ ਸ਼ੀਸ਼ਾ ਗੰਧਲ਼ਾ ਏ
ਓਨਾ ਚਿਰ ਦੁਨੀਆਂ ਵਿੱਚ ਚੰਗੀ ਪੁੱਗਦੀ ਏ

ਆਸ ਦਿਲਾਂ ਨੂੰ ਹਾੜੀ ਦੀ ਰੁੱਤ ਸ਼ੁੱਭ ਦੀ ਏ
ਲੋੜ ਕਿਸਾਨਾਂ ਨੂੰ ਦਾਤੀ ਤੇ ਛੁੱਬ ਦੀ ਏ

ਕਾਤਲ ਦੇ ਦਿਲ ਅੰਦਰ ਸੂਰਜ ਮਰਦਾ ਏ
ਜਦ ਕੋਈ ਤਲਵਾਰ ਲਹੂ ਵਿੱਚ ਡੁੱਬਦੀ ਏ

ਸਿਰ ਤੇ ਜਦ ਮੰਡਰਾਉਂਦੇ ਬਰਛੇ ਤਲਵਾਰਾਂ
ਭੁੱਲਦੀ ਜਦ ਦੁਨੀਆਂ ਤਦ ਜ਼ਿੰਦਗੀ ਸੁੱਝਦੀ ਏ

ਜਿੰਨੀ ਲੰਮੀ ਪਹੁੰਚ ਏ ਲਫ਼ਜ਼ਾਂ ਵਾਕਾਂ ਦੀ
ਚਿੱਠੀ ਉਸ ਤੋਂ ਡੂੰਘੀ ਥਾਂ ਤਕ ਪੁੱਜਦੀ ਏ

ਤਨ ਤਾਂ ਕਿਸਮਤ ਦੇ ਪਿੰਜਰੇ ਵਿੱਚ ਕੈਦੀ ਏ
ਅਜਕਲ ਉਹ ਖਿਆਲਾਂ ਦੇ ਵਿੱਚ ਹੀ ਉਡਦੀ ਏ।

 

-ਸੰਗਤਾਰ

6 thoughts on “ਇਸ਼ਕ ਦੀ ਬੂਟੀ

  1. Roman Transliteration:
    ishak dī būṭī

    jad rāhāṅ vichch ishak dī būṭī uggdī ē
    pair ’ch laggī sūḷ dilāṅ vichch chubbhdī ē

    jinnā chir dil vāḷā shīshā gandhḷā ē
    ōnā chir dunīāṅ vichch chaṅgī puggdī ē

    ās dilāṅ nūṅ hāṛī dī rutt shubbh dī ē
    lōṛ kisānāṅ nūṅ dātī tē chhubb dī ē

    kātal dē dil andar sūraj mardā ē
    jad kōī talvār lahū vichch ḍubbdī ē

    sir ’tē jad maṇḍrāundē barchhē talvārāṅ
    bhulldī jad dunīāṅ tad zindgī sujjhdī ē

    jinnī lammī pahuṅch ē lafzāṅ vākāṅ dī
    chiṭṭhī us tōṅ ḍūṅghī thāṅ tak pujjdī ē

    tan tāṅ kismat dē piṅjrē vichch kaidī ē
    ajkal uh khiālāṅ dē vichch hī uḍdī ē.

  2. Shamukhi Transliteration:

    عشقَ دی بوٹی

    جد راہاں وچّ عشقَ دی بوٹی اگدی اے
    پیر ’چ لگی سول دلاں وچّ چبھدی اے

    جنا چر دل والا شیشہ گندھلا اے
    اونا چر دنیاں وچّ چنگی پگدی اے

    آس دلاں نوں ہاڑی دی رتّ شبھ دی اے
    لوڑ کساناں نوں داتی تے چھبّ دی اے

    قاتل دے دل اندر سورج مردا اے
    جد کوئی تلوار لہو وچّ ڈبدی اے

    سر ’تے جد منڈراؤندے برچھے تلواراں
    بھلدی جد دنیاں تد زندگی سجھدی اے

    جنی لمی پہنچ اے لفظاں واکاں دی
    چٹھی اس توں ڈونگھی تھاں تک پجدی اے

    تن تاں قسمت دے پنجرے وچّ قیدی اے
    اجکل اوہ خیالاں دے وچّ ہی اڈدی اے۔

  3. Bht Khoob ji..
    ਜਿੰਨੀ ਲੰਮੀ ਪਹੁੰਚ ਏ ਲਫ਼ਜ਼ਾਂ ਵਾਕਾਂ ਦੀ
    ਚਿੱਠੀ ਉਸ ਤੋਂ ਡੂੰਘੀ ਥਾਂ ਤਕ ਪੁੱਜਦੀ ਏ

    ਤਨ ਤਾਂ ਕਿਸਮਤ ਦੇ ਪਿੰਜਰੇ ਵਿੱਚ ਕੈਦੀ ਏ
    ਅਜਕਲ ਉਹ ਖਿਆਲਾਂ ਦੇ ਵਿੱਚ ਹੀ ਉਡਦੀ ਏ।

    Rabb Mehran rakhe!!

  4. ਜਦੋਂ ਵੀ ਕੋਈ ਆਣ ਜਜਬਾਤਾਂ ਤਾਈਂ ਛੇੜਦਾ ਏ
    ਸੁੱਤੇ ਪਏ ਜਮੀਰ ਦੀਆਂ ਪਰਤਾਂ ਉਧੇੜਦਾ ਏ
    ਜਾਣ ਪਹਿਚਾਣ ਸਾਡੀ ਸੱਚ ਤਾਂਈਂ ਕਰਾਂਉਦਾਂ ਏ
    ਜਦੋਂ ਵੀ ਸਵਾਲਾਂ ਦਾ ਕੋਈ ਕਾਫਲਾ ਗੁਜਰਦਾ ਏ
    ਕਈਆ ਨੂੰ ਹਸਾਉਂਦਾ ਅਤੇ ਕਈਆਂ ਨੂੰ ਰਵਾਉਂਦਾ ਏ

    ਲੈ ਕੇ ਅਰਮਾਨ ਪਁਲੇ,ਖੁੱਲੇ ਅਸਮਾਨ ਥੱਲੇ,
    ਤਾਰਿਆਂ ਸ਼ਾਵੇਂ ਦੱਸੋ ਕੋਣ ਕੋਣ ਸੌਂਦਾ ਏ ?
    ਛੱਡ ਆਏ ਵਤਨਾਂ ਨੂੰ,ਵੀਰ ਭੈਣਾਂ ਸਭਨਾਂ ਨੂੰ,
    ਕੌਣ ਕੌਣ ਬੈਠਾ ਪਰਦੇਸ ਵਿੱਚ ਰੋਂਦਾ ਏ ??

    ਕੁਦਰਤੀ ਪਾਣੀਆਂ ਨੂੰ,ਹਾਣਦਿਆਂ ਹਾਣੀਆਂ ਨੂੰ
    ਸੁਣੀਆਂ ਕਹਾਣੀਆਂ ਨੂੰ,ਧੀਆਂ ਇਹ ਧਿਆਣੀਆਂ ਨੂੰ
    ਕੌਣ ਅੱਜ ਕੀਮਤੀ ਖਜ਼ਾਨੇ ਇਹ ਸੰਭਾਲ਼ਦਾ ਏ
    ਕੌਣ ਕੌਣ ਧੀਆਂ ਤਾਂਈ ਕੁੱਖਾਂ ਚ ਮਰਾਉਂਦਾ ਏ.

    ਹੋਵੇ ਜੇ ਗੱਦਾਰ ਤੇਜ਼,ਰੱਖੇ ਤਲਵਾਰ ਤੇਜ਼
    ਕਲਮਾਂ ਦੀ ਧਾਰ ਤੇਜ਼,ਹੋਵੇ ਅਖ਼ਬਾਰ ਤੇਜ਼
    ਦੱਸੋ ਕਿਹੜਾ ਸੱਚ ਦੇ ਤਰਾਜ਼ੂ ਵਿੱਚ ਤੁਲਦਾ ਏ
    ਕਿਹੜਾ ਕਿਹੜਾ ਝੂਠੀਆਂ ਗਵਾਹੀਆਂ ਭੁਗਤਾਂਉਦਾ ਏ.
    ਜਦੋਂ ਵੀ ਸਵਾਲਾਂ ਦਾ ਕੋਈ ਕਾਫਲਾ ਗੁਜਰਦਾ ਏ
    ਕਈਆ ਨੂੰ ਹਸਾਉਂਦਾ ਅਤੇ ਕਈਆਂ ਨੂੰ ਰਵਾਉਂਦਾ ਏ

    .ਰਣਬੀਰ

  5. uth dilaa hun hor thikana labh koi..
    eh thaur tera hun ethon jaana puchhdi e..

    hunsutardhar nu lorh nahi is paatr di..
    eh ik aanki tera mar hi jaana bhujjdi e..

    chaah nikki aadat bangi hun deen hoya..
    sazaa na jaana hor kinni is bhukh di e..

    raman teri chahat ton shafaa bass baaki e..
    nahi taan meri rooh apne ghar pujjgi e..

Leave a Reply

Your email address will not be published. Required fields are marked *