Punjabi Poetry Part 03 – ਅਰੂਜ਼ – ਸਬੱਬ ਤੇ ਵਤਦ

[youtube http://www.youtube.com/watch?v=iRF8GYHJRLI&w=560&h=315]
ਇਸ ਵਿਡੀਓ ਦੇ ਵਿੱਚ ‘ਅਰੂਜ਼’ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਅਰੂਜ਼ ਮੁਤਾਬਿਕ ਦੋ ਤਰ੍ਹਾਂ ਦੀਆਂ ਧੁਨੀਆਂ ਹਨ:
1. ਮੁਤਹੱਰਕ ਅਤੇ
2. ਸਾਕਿਨ

1. ‘ਮੁਤਹੱਰਕ’ ਉਨ੍ਹਾਂ ਧੁਨੀਆਂ ਨੂੰ ਕਿਹਾ ਜਾਂਦਾ ਹੈ ਜੋ ਅੰਗਰੇਜੀ ਦੇ ਹਿਸਾਬ ਨਾਲ accented ਹਨ ਜਾਂ ਜਿਨ੍ਹਾਂ ਨੂੰ ਬੋਲਣ ਸਮੇਂ ਜ਼ੁਬਾਨ ‘ਹਰਕਤ’ ਵਿੱਚ ਆਉਂਦੀ ਹੈ।
2. ‘ਸਾਕਿਨ’ ਉਨ੍ਹਾਂ ਧੁਨੀਆਂ ਨੂੰ ਕਿਹਾ ਜਾਂਦਾ ਹੈ ਜੋ ਅੰਗਰੇਜੀ ਦੇ ਹਿਸਾਬ ਨਾਲ unaccented ਹਨ ਜਾਂ ਜਿਨ੍ਹਾਂ ਨੂੰ ਬੋਲਣ ਸਮੇਂ ਜ਼ੁਬਾਨ ‘ਸਕੂਨ’ ਵਿੱਚ ਰਹਿੰਦੀ ਹੈ।

‘ਮੁਤਹੱਰਕ’ ਤੇ ‘ਸਾਕਿਨ’ ਜੋੜਿਆਂ ਵਿੱਚ ਜਾਂ ਤਿੱਕੜੀਆਂ ਵਿੱਚ ਇਕੱਠੇ ਹੁੰਦੇ ਹਨ।
ਜੋੜੇ ਨੂੰ ‘ਸਬੱਬ’ ਤੇ ਤਿੱਕੜੀ ਨੂੰ ‘ਵਤਦ’ ਕਿਹਾ ਜਾਂਦਾ ਹੈ।

ਸਬੱਬ ਦੇ ਦੋ ਪ੍ਰਕਾਰ ਹਨ:
1. ਸਬੱਬ ਖਫ਼ੀਫ਼: ਇਹ ‘ਮੁਤਹੱਰਕ’+’ਸਾਕਿਨ’ ਨਾਲ਼ ਬਣਦਾ ਹੈ।
2. ਸਬੱਬ ਸਕੀਲ: ਇਹ ‘ਮੁਤਹੱਰਕ’+’ਮੁਤਹੱਰਕ’ ਨਾਲ਼ ਬਣਦਾ ਹੈ।

ਵਤਦ ਦੇ ਤਿੰਨ ਪ੍ਰਕਾਰ ਹਨ, ਪਰ ਪੰਜਾਬੀ ਵਿੱਚ ਪਹਿਲੇ ਦੋ ਹੀ ਆਉਂਦੇ ਹਨ:
1. ਵਤਦ ਮਜਮੂਅ: ਇਹ ‘ਮੁਤਹੱਰਕ’+’ਮੁਤਹੱਰਕ’+’ਸਾਕਿਨ’ ਨਾਲ਼ ਬਣਦਾ ਹੈ।
2. ਵਤਦ ਮਫ਼ਰੂਕ: ਇਹ ‘ਮੁਤਹੱਰਕ’+’ਸਾਕਿਨ’+’ਮੁਤਹੱਰਕ’ ਨਾਲ਼ ਬਣਦਾ ਹੈ।
3. ਵਤਦ ਕਸਰਤ: ਇਹ ‘ਮੁਤਹੱਰਕ’+’ਮੁਤਹੱਰਕ’+’ਮੁਤਹੱਰਕ’ ਨਾਲ਼ ਬਣਦਾ ਹੈ।

ਸ਼ਬਦ ਵਿੱਚ ਕਿਸੇ ਵਰਣ ਦੇ ‘ਮੁਤਹੱਰਕ’ ਜਾਂ ‘ਸਾਕਿਨ’ ਹੋਣ ਬਾਰੇ ਇਹ ਨਿਯਮ ਹਨ:
1. ਹਰ ਸ਼ਬਦ ਦਾ ਪਹਿਲਾ ਵਰਣ, ਅੱਖਰ ਜਾਂ ਹਰਫ਼ ਸਦਾ ‘ਮੁਤਹੱਰਕ’ ਹੁੰਦਾ ਹੈ।
2. ਹਰ ਸ਼ਬਦ ਦਾ ਆਖਰੀ ਵਰਣ, ਅੱਖਰ ਜਾਂ ਹਰਫ਼ ਸਦਾ ‘ਸਾਕਿਨ’ ਹੁੰਦਾ ਹੈ।
3. ਜੇ ਦੋ ‘ਸਾਕਿਨ’ ਇਕੱਠੇ ਹੋ ਜਾਣ ਤਾਂ ਪਹਿਲਾ ‘ਸਾਕਿਨ’ ਹੀ ਰਹਿੰਦਾ ਹੇ ਪਰ ਦੁਜਾ ‘ਮੁਤਹੱਰਕ’ ਹੋ ਜਾਂਦਾ ਹੈ।
4. ਜੇ ਤਿੰਨ ‘ਸਾਕਿਨ’ ਇਕੱਠੇ ਹੋ ਜਾਣ ਤਾਂ ਪਹਿਲਾ ‘ਸਾਕਿਨ’, ਦੁਜਾ ‘ਮੁਤਹੱਰਕ’ ਤੇ ਤੀਜਾ ਵਜ਼ਨੋਂ ਖਾਰਿਜ ਹੋ ਜਾਂਦਾ ਹੈ।

ਉੱਪਰ ਦਿੱਤੇ ਚਾਰ ਨਿਯਮਾਂ ਵਿੱਚੋਂ ਜੇ ਦੋ ਨਿਯਮ ਲਾਗੂ ਹੁੰਦੇ ਹੋਣ ਤਾਂ ਸਿਰਫ ਮਗਰਲਾ ਨਿਯਮ ਹੀ ਵਰਤਿਆ ਜਾਂਦਾ ਹੈ। ਜਾਣੀਕਿ ਜੇ ਕਿਸੇ ਸ਼ਬਦ ‘ਤੇ ਨਿਯਮ ਨੰ. 2 ਅਤੇ ਨਿਯਮ ਨੰ. 3 ਲਾਗੂ ਹੁੰਦੇ ਹੋਣ, ਤਾਂ ਸਿਰਫ ਨਿਯਮ ਨੰ. 3. ਹੀ ਵਰਤਿਆ ਜਾਵੇਗਾ।

ਪਿੰਗਲ ਅਤੇ ਅਰੂਜ਼ ਬਾਰੇ ਡੂੰਘਾ ਗਿਆਨ ਹਾਸਿਲ ਕਰਨ ਦੇ ਚਾਹਵਾਨਾਂ ਲਈ ਮੈਂ ਹੇਠਾਂ ਕੁੱਝ ਕਿਤਾਬਾਂ ਦੇ ਨਾਮ ਵੀ ਲਿਖ ਦਿੱਤੇ ਹਨ। ਜੇਕਰ ਤੁਸੀਂ ਭਾਰਤ ਵਿੱਚ ਹੋ ਤਾਂ ਇਹ ਕਿਤਾਬਾਂ ਨਿਊ ਬੁੱਕ ਕੰਪਨੀ, ਮਾਈ ਹੀਰਾਂ ਗੇਟ ਜਲੰਧਰ ਤੋਂ ਮਿਲ਼ ਸਕਦੀਆਂ ਹਨ:

1. ਪਿੰਗਲ ਤੇ ਅਰੂਜ਼ – ਪ੍ਰੋ. ਜੋਗਿੰਦਰ ਸਿੰਘ -ਇਹ ਕਿਤਾਬ ਪੰਜਾਬੀ ਵਿੱਚ ਸਭ ਤੋਂ ਪਹਿਲੀ ਤੇ ਹੋਰ ਸਭ ਕਿਤਾਬਾਂ ਤੋਂ ਉੱਤਮ ਕਿਰਤ ਹੈ। ਜੇ ਇੱਕ ਕਿਤਾਬ ਹੀ ਪੜ੍ਹਨੀ ਹੋਵੇ ਤਾਂ ਇਹ ਜ਼ਰੂਰ ਪੜ੍ਹੋ।
2. ਸੰਪੂਰਨ ਪਿੰਗਲ ਅਤੇ ਅਰੂਜ਼ – ਸੁਲੱਖਣ ਸਰਹੱਦੀ -ਇਸ ਕਿਤਾਬ ਵਿੱਚ ਪਿੰਗਲ ਅਤੇ ਅਰੂਜ਼ ਦੇ ਨਿਯਮਾਂ ਨੂੰ ਚਾਰਟਾਂ ਵਿੱਚ ਵਿਖਾ ਕੇ ਸੌਖਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।)
3. ਗ਼ਜ਼ਲ – ਅਰੂਜ਼ ਤੇ ਪਿੰਗਲ – ਡਾ. ਐੱਸ ਤਰਸੇਮ – ਇਸ ਕਿਤਾਬ ਵਿੱਚ ਅਰੂਜ਼ ਦੇ ਅਰਬੀ ਦੇ ਰੁਕਨਾਂ ਨੂੰ ਪੰਜਾਬੀ ਵਿੱਚ ਬਦਲ ਕੇ ਸੌਖਾ ਕੀਤਾ ਹੋਇਆ ਹੈ।
4. ਪਿੰਗਲ ਦਰਪਣ – ਡਾ. ਜਸਵੰਤ ਬੇਗੋਵਾਲ – ਇਹ ਕਿਤਾਬ ਪਿੰਗਲ ਬਾਰੇ ਅਣਮੁੱਲੀ ਜਾਣਕਾਰੀ ਦਾ ਉੱਤਮ ਸਰੋਤ ਹੈ।

30 thoughts on “Punjabi Poetry Part 03 – ਅਰੂਜ਼ – ਸਬੱਬ ਤੇ ਵਤਦ

  1. ssa bhaji,,ki pahlan pingal ja arooz sikhna jaroori hai jan fir apne dil de khyaal noon likhna ,,,kyon ke kayee var shabdan di tartib tan bhut vadyaa hundi hai par khyaal nahin hunda,,,

    • ਇਹ ਸਵਾਲ ਤਾਂ ਬਹੁਤ ਪੁਰਾਣਾ ਹੈ। ਜੇ ਖਿਆਲ ਨਹੀਂ ਤਾਂ ਅਰੂਜ਼ ਕੀ ਕਰੂ? ਪਰ ਜੇ ਖਿਆਲ ਹੈ ਪਰ ਸਹੀ ਤਰੀਕੇ ਨਾਲ ਨਹੀਂ ਲਿਖਿਆ ਗਿਆ, ਤਾਂ ਵੀ ਉਸ ਦਾ ਕੀ ਫਾਇਦਾ? ਇਹੀ ਸਵਾਲ ਗਾਇਕ ਵੀ ਪੁੱਛਦੇ ਹਨ, ਪਹਿਲਾਂ ਸਿੱਖਾਂ ਕਿ ਪਹਿਲਾਂ ਗਾਉਣ ਲੱਗ ਪਵਾਂ? ਮਰਜ਼ੀ ਆਪਣੀ ਆਪਣੀ ਹੈ। ਪਰ ਜੇ ਅੰਦਰ ਕਲਾ ਨਾ ਹੋਵੇ ਤਾਂ ਸਿਖਲਾਈ ਵੀ ਕੁੱਝ ਨਹੀਂ ਕਰਦੀ।

  2. ਇਹ ਮਤਲੇ ਤੇ ਹੀ ਰੁਕ ਜਾਂਦੀ ਬੜੇ ਜਿਦੀ ਸੁਭਾ ਦੀ ਹੈ ,,,ਗਜ਼ਲ ਮੇਰੀ ਤੇਰੇ ਵਰਗੀ ਬੜੇ ਜਿਦੀ ਸੁਭਾ ਦੀ ਹੈ ,,,ਕਦੇ ਬੇ -ਬਹਿਰ ਬਣ ਜਾਂਦੀ ਕਦੇ ਬਾ- ਬਹਿਰ ਹੋ ਜਾਂਦੀ ,,ਤੇਰੇ ਨਾ ਹੂ -ਬ – ਹੂ ਮਿਲਦੀ ਬੜੇ ਜਿਦੀ ਸੁਭਾ ਦੀ ਹੈ ,,,

  3. ਦਿਲ ਦੇ ਪੱਤਣੀ ਅਕਸਰ ਚੜਦਾ ਲਹਿੰਦਾ ਹਾਂ ,,,ਮੈਂ ਤਾਂ ਵਗਦੇ ਪਾਣੀ ਵਾਂਗੂ ਵਹਿੰਦਾ ਹਾਂ ,,,ਮੈਨੂੰ ਗਲ ਬਣਾ ਕੇ ਕਹਣੀ ਆਉਂਦੀ ਨਹੀਂ ,,,ਜੋ ਵੀ ਦਿਲ ਵਿਚ ਹੁੰਦਾ ਓਹੀ ਕਹਿੰਦਾ ਹਾਂ,,ਬਹਿਰਾਂ ,ਬੰਦਸ਼ਾਂ ਵਿਚ ਨਾ ਮੈਨੂੰ ਕੈਦ ਕਰੋ ,,ਮੈਂ ਸੋਚਾਂ ਦੇ ਅੰਬਰੀ ਉਡਦਾ ਰਹਿੰਦਾ ਹਾਂ ,,,ਬਣ ਜਾਂਦੇ ਨੇ ਤੇਰੇ ਨਕਸ਼ ਬਰੇਤੀ ਤੇ ,,ਮੈਂ ਸਾਗਰ ਦੇ ਕੰਢੇ ਜਦ ਵੀ ਬਹਿੰਦਾ ਹਾਂ,,,,,

  4. ਸਤ ਸ੍ਰੀ ਅਕਾਲ ਭਾਜੀ ,,,ਤੁਸੀਂ ਜੋ ਵੀ ਅਰੂਜ਼ ਬਾਰੇ ਵੀਡੀਓ ਵਿਚ ਦਸ ਰਹੇ ਹੋ ,ਬਹੁਤ ਹੀ ਆਸਾਨ ਤਰੀਕੇ ਨਾਲ ਸਮਝ ਆ ਰਿਹਾ ਹੈ
    ,,ਮੈਂ ਦੀਪਕ ਜੈਤੋਈ ਸਾਹਬ ਜੀ ਦੀ ਕਿਤਾਬ ‘ਗਜ਼ਲ ਕੀ ਹੈ ‘ ਵੀ ਪੜੀ ਸੀ ਬਹੁਤ ਚਿਰ ਪਹਲਾਂ ,ਪਰ ਉਦੋਂ ਸਮਝ ਨਹੀਂ ਆਈ ,ਪਰ ਤੁਸੀਂ ਬਹੁਤ ਵ੍ਧੀਆ ਕਰ ਰਹੇ ਹੋ ,ਇਸ ਨਾਲ ਨਵੇਂ ਲਿਖਣ ਵਲਿਆਂ ਨੂ ਬੜੀ ਮਦਦ ਮਿਲੇਗੀ ,,,,,

    • Thanks Param, as you wrote your ghazal ‘ਦਿਲ ਦੇ ਪੱਤਣੀ’ these are “Sabub Only’ behars. These type of behars are only found in Punjabi. These type of behars do not have any ‘Vatad’ in them. We (Punjabi poets) naturally go towards this type of flow. To expand one’s horizons of different flows (behars), some knowledge of Arooz is necessary. I hope these video can be some help.

  5. SSA Sangtar ji… Thanks for uploading the next part of this series… Because we have been just talking about Ghazals in this video, just wondering how much role does it (arooz) play in songs?? Any one just a normal question…As these days we have got so many singers n we came across heaps of songs everyday,do they all are in accordance with Pingle or Arozz or some of them are just hit n trial??

    • ਕੋਈ ਵੀ ਕਵਿਤਾ, ਉਹ ਭਾਵੇਂ ਗੀਤ ਹੋਵੇ ਜਾਂ ਗਜ਼ਲ, ਤਾਂ ਹੀ ਠੀਕ ਤਰਾਂ ਗਾਈ ਜਾ ਸਕਦੀ ਹੈ ਜੇ ਉਹ ਪਿੰਗਲ ਜਾਂ ਅਰੂਜ਼ ਦੇ ਨਿਯਮਾਂ ਦੇ ਅਧਾਰਤ ਹੋਵੇ। ਪਰ ਜਸਕੀਰਤ ਦੀ ਗੱਲ ਸਹੀ ਹੈ, ਅੱਜਕਲ ਬਹੁਤ ਥੋੜ੍ਹੇ ਲੇਖਕ ਇੰਜ ਲਿਖਦੇ ਹਨ। ਪਰ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਅੱਜਕਲ ਏਹੋ ਜਿਹੇ ਗਾਇਕ ਵੀ ਬਹੁਤ ਹਨ ਜਿਨ੍ਹਾਂ ਨੇ ਨਹੀਂ ਸਿੱਖਿਆ ਹੋਇਆ। ਸੋ ਉਨ੍ਹਾਂ ਦੀ ਆਪਸ ਵਿੱਚ ਚੰਗੀ ਨਿੱਭਦੀ ਹੈ। ਪਰ ਕੋਈ ਵੀ ਸਹੀ ਗਾਇਕ ਗਲਤੀਆਂ ਵਾਲਾ ਗੀਤ ਵੇਖ ਕੇ ਵੀ ਰਾਜ਼ੀ ਨਹੀਂ।

  6. Sat Sri Akal Veer Sangtar Ji
    Since long I was looking to learn about these rules of poetry. But, could not get enough time to find a book and read. You solved this in very concise and precise way.
    Many Many Thanks to you for your kind effort.
    I am sure your videos will contribute towards betterment of Future Punjabi Poetry writing
    Apart from being good at Poetry and Music, you are a great teacher as well
    Congrats!
    Khushian kherrey mande raho…

  7. SSA Sangtar ji . Twade dwara post kitiyaan 3 videos maain wekhiyan,
    Bahut wadia lagga. Kayi sangeetkaar geet nu wekh k eh keh dinde ne k eh metre ton baahar hai ?
    Eh metre ton baahr hon da kaaran arooz te pingal di proper warton naa hona hai ?

  8. mene is website pr Flute ke 3 lesson dekhe hain, aur in lesson se mujhe bohat kuch seekhne ko mila, Thank u,
    lekin 3 lesson ke bad ap ne next lesson upload nehi kia, jo bare afsos ki bat he, khuda ne apko ye Hunar ata kia he, aur teaching mathod bhi bohat acha he, ap please next lesson upload karain, agar nehi krna chahte to wo bhi bta dain,

    hum ap ke liye Dua goh hain.

    Muhammad Nadeem
    From
    Chiniot city, Punjab, Pakistan

  9. Bhaji bhot hi wadiya hun pata lageya ke urdu di shayari enni waridya kyu hundi hai o arooj with jo likh de hann jo ki practically sahi hai

  10. mein vi ghazal likhn di soch reha c, te kuj basic sikhe c jiwen kafiya and radeef etc. but this lesson of arooj will really help me.

  11. Sangtar Sir Tusi Bahut Hi Vaddiya Likhde Ho__,

    Main Tuhadi Likhiyan Hoyian Kahi Kavitavan Padiyan Ne___,

    Jisde Vich Punjabi Kuch Aise V Akhar Ne Jo Mainu Samaj Nahi Aunde__,Jo ki Main Samajan Di Behad Koshish Karda Haan__,

    Apne Kimti Waqat Ch Kujh Mere Is Swal Lyi Nikal Sakde Oh Sir__,
    Kyu Ki Main V shayari Likhan Da shaonk rakhda haan__,

  12. It’s really helpful paji. Thanks for uploading these videos. Paji, tuc books bare das sakde ho jis vich pingal te arooz di eh info hove.?

Leave a Reply

Your email address will not be published. Required fields are marked *