ਦਫ਼ਾ ਹੋ!

ਇੰਞ ਨਾ ਖ਼ਫ਼ਾ ਹੋ!
ਜਾਂ ਫਿਰ ਦਫ਼ਾ ਹੋ!

ਨਾਸੂਰ ਬਣ ਜਾ
ਅਹਿਲੇ-ਜ਼ਫ਼ਾ ਹੋ!

ਕੁਝ ਤੇ ਅਸਰ ਕਰ
ਘਟ ਜਾਂ ਨਫ਼ਾ ਹੋ!

ਜਾਂ ਮਜਨੂੰ ਬਣ ਜਾ
ਜਾਂ ਬੇ-ਵਫ਼ਾ ਹੋ!

ਕਾਲ਼ਖ ‘ਚ ਡੁੱਬਿਆ
ਚਿੱਟਾ ਸਫ਼ਾ ਹੋ!

-ਸੰਗਤਾਰ

6 thoughts on “ਦਫ਼ਾ ਹੋ!

  1. Roman Transliteration:

    dafā hō!

    iññ nā ḵẖafā hō!
    jāṅ phir dafā hō!

    nāsūr baṇ jā
    ahilē-zafā hō!

    kujh tē asar kar
    ghaṭ jāṅ nafā hō!

    jāṅ majnūṅ baṇ jā
    jāṅ bē-vafā hō!

    kāḷakh ‘ch ḍubbiā
    chiṭṭā safā hō!
    -saṅgtār

  2. Shahmukhi Transliteration:

    دفعہ ہو!

    انج نہ خفا ہو!
    جاں پھر دفعہ ہو!

    ناسور بن جا
    اہلے-زفاے ہو!

    کجھ تے اثر کر
    گھٹ جاں نفع ہو!

    جاں مجنوں بن جا
    جاں بے-وفا ہو!

    کالکھ ‘چ ڈبیا
    چٹا صفحہ ہو!

    -سنگتار

Leave a Reply

Your email address will not be published. Required fields are marked *