ਕਰਾਉਣਾ ਉਦੋਂ ਯਾਦ

ਜਦੋਂ ਹੰਝੂ ਡੁੱਲ੍ਹ ਗਏ, ਕਰਾਉਣਾ ਉਦੋਂ ਯਾਦ
ਜਦੋਂ ਯਾਦਾਂ ਭੁੱਲ ਗਏ, ਕਰਾਉਣਾ ਉਦੋਂ ਯਾਦ

ਅੱਖੀਆਂ ’ਚੋਂ ਰੰਗਲੀ ਗਵਾਚੀ ਜਦੋਂ ਪੀਂਘ
ਜਦੋਂ ਨ੍ਹੇਰੇ ਝੁੱਲ ਗਏ, ਕਰਾਉਣਾ ਉਦੋਂ ਯਾਦ

ਅਜੇ ਤਾਂ ਨ੍ਹੀਂ ਹੋਇਆ ਮਿਰਾ ਨਾਮ ਬਦਨਾਮ
ਜਦੋਂ ਕਿੱਸੇ ਖੁੱਲ ਗਏ, ਕਰਾਉਣਾ ਉਦੋਂ ਯਾਦ

ਦਿੱਤੇ ਸਾਡੇ ਬਾਗ ਸੀ ਬਹਾਰਾਂ ਕਿਵੇਂ ਸਾੜ
ਜਦੋਂ ਵੀ ਖਿੜ ਫੁੱਲ ਗਏ, ਕਰਾਉਣਾ ਉਦੋਂ ਯਾਦ

ਅਜੇ ਧਾਰੀ ਚੁੱਪ ਮੈਂ ਦਬਾਈ ਹੋਈ ਜੀਭ
ਜਦੋਂ ਵੀ ਖੁੱਲ ਬੁੱਲ੍ਹ ਗਏ, ਕਰਾਉਣਾ ਉਦੋਂ ਯਾਦ

ਜਦੋਂ ਵੀ ਤੂੰ ਯਾਦ ’ਚੋਂ ਮਿਟਾਤਾ ਮਿਰਾ ਨਾਮ
ਜਦੋਂ ਧੱਬੇ ਧੁੱਲ ਗਏ, ਕਰਾਉਣਾ ਉਦੋਂ ਯਾਦ।

-ਸੰਗਤਾਰ

8 thoughts on “ਕਰਾਉਣਾ ਉਦੋਂ ਯਾਦ

  1. ਤੇਰੇ ਹਾਂ ਦੀਵਾਨੇ ਅਸੀ,ਤੇਰੇ ਹਾਂ ਮੁਰੀਦ
    ਜੇ ਹੋਰਾ ਉੱਤੇ ਡੁੱਲ ਗਏ,ਕਰਾਉਨਾ ਉਦੋ ਯਾਦ

  2. ਸਤਿ ਸ਼ੀ੍ ਅਕਾਲ ਵੀਰ ਜੀ ,,,,,,,,,,,,ਤੁਸੀ ਬਹੁਤ ਵਧੀਆ ਲਿਖਦੇ ਹੋ,,,,,,,,,,,,ਤੁਹਾਡੀ ਗੀਤਕਾਰੀ ਵਾਕੇ ਹੀ ਕਮਾਲ ਹੈ,,,,,,,,,,,i like it so much,,,,,,,,,ur work is more than excellent,,,,,,,,,,,,thanx

  3. Roman Transliteration:

    karāuṇā udōṅ yād

    jadōṅ haṅjhū ḍullh gaē, karāuṇā udōṅ yād
    jadōṅ yādāṅ bhull gaē, karāuṇā udōṅ yād

    akkhīāṅ ’chōṅ raṅglī gavāchī jadōṅ pīṅgh
    jadōṅ nhērē jhull gaē, karāuṇā udōṅ yād

    ajē tāṅ nhīṅ hōiā mirā nām badnām
    jadōṅ kissē khull gaē, karāuṇā udōṅ yād

    dittē sāḍē bāg sī bahārāṅ kivēṅ sāṛ
    jadōṅ vī khiṛ phull gaē, karāuṇā udōṅ yād

    ajē dhārī chupp maiṅ dabāī hōī jībh
    jadōṅ vī khull bullh gaē, karāuṇā udōṅ yād

    jadōṅ vī tūṅ yād ’chōṅ miṭātā mirā nām
    jadōṅ dhabbē dhull gaē, karāuṇā udōṅ yād.

    -saṅgtār

  4. Shahmukhi Transliteration:

    کراؤنا ادوں یاد

    جدوں ہنجھو ڈلّ گئے، کراؤنا ادوں یاد
    جدوں یاداں بھلّ گئے، کراؤنا ادوں یاد

    اکھیاں ’چوں رنگلی گواچی جدوں پینگھ
    جدوں نیرے جھلّ گئے، کراؤنا ادوں یاد

    اجے تاں نیں ہویا مرا نام بدنام
    جدوں قصے کھل گئے، کراؤنا ادوں یاد

    دتے ساڈے باغ سی بہاراں کویں ساڑ
    جدوں وی کھڑ پھلّ گئے، کراؤنا ادوں یاد

    اجے دھاری چپّ میں دبائی ہوئی جیبھ
    جدوں وی کھل بلّ گئے، کراؤنا ادوں یاد

    جدوں وی توں یاد ’چوں مٹاتا مرا نام
    جدوں دھبے دھلّ گئے، کراؤنا ادوں یاد۔

    -سنگتار

Leave a Reply

Your email address will not be published. Required fields are marked *