ਤੇਰੇ ਰੰਗ ਵਿੱਚ ਸਦਾ ਰੰਗੇ ਬਣ ਬਣ ਕੇ
ਸਾਥੋਂ ਰਿਹਾ ਨਹੀਂਓਂ ਜਾਂਦਾ ਚੰਗੇ ਬਣ ਬਣ ਕੇ
ਉਹ ਐਵੇਂ ਨਹੀਂ ਕਹਾਉਂਦੇ ਖੁਸ਼ਬੂਆਂ ਦੇ ਵਿਓਪਾਰੀ
ਚੁੱਭੇ ਫੁੱਲਾਂ ਵਿੱਚ ਕਦੇ ਕੰਡੇ ਬਣ ਬਣ ਕੇ
ਸਾਡੀ ਜ਼ਿੰਦਗੀ ਦੀ ਜਿਨ੍ਹਾਂ ਸਾਰੀ ਚੂਸ ਲਈ ਰੰਗੀਨੀ
ਅੱਜ ਉਹ ਸਾਡੇ ਕੋਲ਼ੋਂ ਲ਼ੰਘੇ ਬਣ ਬਣ ਕੇ
ਜਦੋਂ ਲੱਗਦੀ ਪਿਆਸ ਲੋਹਾ ਲਾਖਾ ਜਿਹਾ ਹੋ ਕੇ
ਪੀਂਦਾ ਰੱਤ ਤ੍ਰਿਸ਼ੂਲ ਖੰਡੇ ਬਣ ਬਣ ਕੇ
ਅੱਜ ਵੇਖੀ ਨਹੀਂਓਂ ਜਾਂਦੀ ਉਹਨਾਂ ਸ਼ਾਹਾਂ ਦੀ ਮਜਾਜ
ਜਿਨ੍ਹਾਂ ਰੇਸ਼ਮ ਬਣਾਏ ਨੰਗੇ ਬਣ ਬਣ ਕੇ
-ਸੰਗਤਾਰ
Amazingly well written and I think I did get what poet wanted to convey.
Thank you once again.
Gurpreet.
wah bhaji, watt kad te…….
baṇ baṇ kē
tērē raṅg vich sadā raṅgē baṇ baṇ kē
sāthōṅ rihā nahīṅōṅ jāndā chaṅgē baṇ baṇ kē
uh aivēṅ nahīṅ kahāundē khushbūāṅ dē viōpārī
chubbhē phullāṅ vich kadē kaṇḍē baṇ baṇ kē
sāḍī zindgī dī jinhāṅ sārī chūs laī raṅgīnī
ajj uh sāḍē kōḷōṅ ḷaṅghē baṇ baṇ kē
jadōṅ laggdī piās lōhā lākhā jihā hō kē
pīndā ratt trishūl khaṇḍē baṇ baṇ kē
ajj vēkhī nahīṅōṅ jāndī uhnāṅ shāhāṅ dī majāj
jinhāṅ rēsham baṇāē naṅgē baṇ baṇ kē
very nice bai g.waheguru tuhadi kalam nu hor taqat bakshe.
Sangtar ji realy love ur poetry blog…… Keep it up…… Rabb tuhanu chardeya kalan bakhshe….rabb rakha
u have beauty of thoughtssss,,,Heart touching poetry.
All the best,,,,
Shahmukhi Transliteration:
تیرے رنگ وچّ سدا رنگے بن بن کے
ساتھوں رہا نہینؤں جاندا چنگے بن بن کے
اوہ ایویں نہیں کہاؤندے خوشبواں دے ویوپاری
چبھے پھلاں وچّ کدے کنڈے بن بن کے
ساڈی زندگی دی جنہاں ساری چوس لئی رنگینی
اج اوہ ساڈے کولوں لنگھے بن بن کے
جدوں لگدی پیاس لوہا لاکھا جیہا ہو کے
پیندا رتّ ترشول کھنڈے بن بن کے
اج ویکھی نہینؤں جاندی اوہناں شاہاں دی مجاز
جنہاں ریشم بنائے ننگے بن بن کے
-سنگتار