ਰੰਗਲੇ ਮੈਗਜ਼ੀਨਾਂ ਦੇ
ਤਿਲਕਵੇਂ ਸਫਿਆਂ ਤੋਂ
ਬਹਾਰਾਂ ਦੇ ਰੰਗ ਲੱਭਣ ਵਾਲ਼ੀ ਤਿੱਤਲੀ
ਮਰ ਤਾਂ ਜਾਏਗੀ
ਭੁੱਖੀ, ਪਿਆਸੀ ਤੇ ਅਤ੍ਰਪਿਤ
ਪਰ, ਸ਼ਾਇਦ
ਮਰਨ ਤੋਂ ਪਹਿਲਾਂ
ਲਿਖ ਜਾਏਗੀ
ਕੋਈ ਵੇਦ, ਪੁਰਾਨ, ਉਪਨਿਸ਼ਦ:
ਮਾਇਆ ਹੈ ਜਹਾਨ
ਛਲ਼ ਨੇ ਬਹਾਰਾਂ
ਭੁਲੇਖਾ ਨੇ ਰੰਗ
ਤੇ
ਸੱਚ ਹੈ ਦੁੱਖ
ਸੱਚ ਹੈ ਭੁੱਖ
ਸੱਚ ਹੈ ਮੌਤ
ਮੈਂ ਇਹ ਸੋਚਿਆ
ਤੇ ਫਿਰ,
ਹੌਲ਼ੀ ਜਿਹੇ ਬਾਰੀ ਖੋਲ੍ਹ ਦਿੱਤੀ
ਤਾਂ ਕਿ
ਤਿੱਤਲੀ ਅਸਲੀ ਬਹਾਰਾਂ ਦੀ
ਮਹਿਕ ਮਾਣ ਸਕੇ।
-ਸੰਗਤਾਰ
Shahmukhi Script:
نکلی پھُّلّ
رنگلے مَیگضِیناں دے
تِلکویں سپھیاں تون
بہاراں دے رنگ لّبّھن والی تِّتّلِی
مر تاں جاایگِی
بھُّکّھی، پیاسی تے اترِپت
پر، شاید
مرن توں پہِلان
لِکھ جاایگِی
کوئی وید، پُران، اُوپنِشد
مایا ہَے جہان
چھل نے بہاران
بھُلیکھا نے رنگ
تی
سّچّ ہَے دُّکّھ
سّچّ ہَے بھُّکّھ
سّچّ ہَے مَوت
مَیں اِہ سوچیا
تے پھِر،
ہَولی جِہے باری کھوہل دِّتِّی
تاں کِ
تِّتّلی اسلی بہاراں دِی
مہِک مان سکے ۔
-سنگتار
Lakhan Likhaari Firde Ne Tuke Maarde,,,Kaun Likh Sakda Hai Vaang Sangtar De.
Jiaaunde Raho Jawaaniya Maano.
This poem shows depth in your poetry
took me while to grasp it
ਵਾਹ ਸੰਗਤਾਰ ਜੀ ਵਾਹ
ਬਹੁਤ ਚੰਗਾ ਕੀਤਾ ਬਾਰੀ ਖੋਲ ਕੇ ਤਿਤਲੀ ਲਈ
ਤੁਹਾਡੀ ਕਵਿਤਾ ਵਿੱਚ ਐਸੀ ਸੁਗੰਧ ਹੈ ਜਿਸ ਨੂੰ ਪਾਠਕ ਤਿਤਲੀਆਂ ਵਾਂਗ ਮਾਣਦੇ ਰਹਿਣਗੇ
ਧੰਨਵਾਦ ਜੀ!
ਵੇਖਣਾ ਤੇ ਇਹ ਹੈ ਕਿ ਬ੍ਰਹਿਮੰਡ ਦੀ ਹੋਂਦ ਸਚਾਈ ਹੈ ਜਾਂ ਮਨੁੱਖ ਦਾ ਇਹਦੇ ਬਾਰੇ ਫਲਸਫਾ ਸਚਾਈ ਹੈ। ਜਾਂ, ਫਿਰ ਸਿਰਫ ਬਾਰੀ ਹੀ ਬੰਦ ਹੋਣ ਕਰਕੇ ਨਕਲੀ ਫੁੱਲ ਸਾਡੀ ਸਚਾਈ ਦਾ ਅਧਾਰ ਬਣ ਗਏ ਨੇ।
Roman Transliteration:
naklī Phull
raṅglē maigzīnāṅ dē
tilkavēṅ safiāṅ tōṅ
bahārāṅ dē raṅg labbhaṇ vāḷī tittlī
mar tāṅ jāēgī
bhukkhī, piāsī tē atrpit
par, shāid
maran tōṅ pahilāṅ
likh jāēgī
kōī vēd, purān, upnishad:
māiā hai jahān
chhaḷ nē bahārāṅ
bhulēkhā nē raṅg
tē
sach hai dukkh
sach hai bhukkh
sach hai maut
maiṅ ih sōciā
tē fir,
hauḷī jihē bārī khōlh dittī
tāṅ ki
tittlī aslī bahārāṅ dī
mahik māṇ sakē.
-saṅgtār