ਹੁੰਦਾ ਹੁੰਦਾ

ਮਿਲ਼ਦਾ ਮਿਲ਼ਦਾ ਮਿਲ਼ ਗਿਆ ਮਿੱਟੀ ਦੇ ਵਿੱਚ ਗਰਾਂ
ਮਿਟਦਾ ਮਿਟਦਾ ਮਿਟ ਗਿਆ ਪੱਥਰ ਤੇ ਲਿਖਿਆ ਨਾਂ

ਖਾਂਦੀ ਖਾਂਦੀ ਖਾ ਗਈ ਬੋਟਾਂ ਨੂੰ ਜ਼ਾਲਮ ਮੌਤ
ਉੱਡਦੇ ਉੱਡਦੇ ਉੱਡ ਗਏ ਡਾਲ਼ਾਂ ਤੋਂ ਘੁੱਗੀਆਂ ਕਾਂ

ਬਣਦੇ ਬਣਦੇ ਬਣ ਗਏ ਜੰਗਲ ਤੋਂ ਕੋਲਾ ਰੁੱਖ
ਖਰਦੀ ਖਰਦੀ ਖਰ ਗਈ ਬੋਹੜਾਂ ਦੀ ਠੰਡੀ ਛਾਂ

ਲਹਿੰਦਾ ਲਹਿੰਦਾ ਲਹਿ ਗਿਆ ਇਸ਼ਕੇ ਦਾ ਸਖਤ ਬੁਖਾਰ
ਭੁੱਲਦੀ ਭੁੱਲਦੀ ਭੁੱਲ ਗਈ ਮਿਲਣੇ ਦੀ ਪੱਕੀ ਥਾਂ

ਢਹਿੰਦੇ ਢਹਿੰਦੇ ਢਹਿ ਗਏ ਆਸਾਂ ਦੇ ਰੰਗਲੇ ਮਹਿਲ
ਹੁੰਦਾ ਹੁੰਦਾ ਹੋ ਗਿਆ ਸੰਗਤਾਰ ਇਸ ਤਰਾਂ ਤਾਂ।

-ਸੰਗਤਾਰ

11 thoughts on “ਹੁੰਦਾ ਹੁੰਦਾ

  1. For Shahmukhi Readers:

    مِلدا مِلدا مِل گیا مِّٹّی دے وِّچّ گران

    مِٹدا مِٹدا مِٹ گیا پّتّھر تے لِکھیا نان

    کھاندی کھاندی کھا گئی بوٹاں نُون ضالم مَوت

    اُوّڈّدے اُوّڈّدے اُوّڈّ گئے ڈالاں توں گھُّگِّیاں کان

    بندے بندے بن گئے جنگل توں کولا رُّکّھ

    کھردی کھردی کھر گئی بوہڑاں دی ٹھنڈی چھان

    لہِندا لہِندا لہِ گیا اِشکے دا سکھت بُکھار

    بھُّلّدی بھُّلّدی بھُّلّ گئی مِلنے دی پّکّی تھان

    ڈھہِندے ڈھہِندے ڈھہِ گئے آساں دے رنگلے مہِل

    ہُندا ہُندا ہو گیا سنگتار اِس تراں تان

    -سنگتار

  2. The new web site looks very good. Can I extend my warmest wishes to the brothers Manmohan, Kamal and Sangtar for the wonderful work they are doing in promoting Punjabi Virsa in music, language, dance, the culture etc.

    I had the opportunity to meet Manmohan and Kamal Paaji’s in Birmingham not long ago!

    I live and work in England and teach the art of Bhangra dance within the education sector.

    Would it be possible to have the poetry of Sangtar translated into English please by any chance please….thank you.

    Kind Regards,
    Sohan Kailey
    Aashiyana Arts

  3. Roman Transliteration:

    hundā hundā

    miḷdā miḷdā miḷ giā miṭṭī dē vich garāṅ
    miṭdā miṭdā miṭ giā patthar tē likhiā nāṅ

    khāndī khāndī khā gaī bōṭāṅ nūṅ zālam maut
    uḍḍdē uḍḍdē uḍḍ gaē ḍāḷāṅ tōṅ ghuggīāṅ kāṅ

    baṇdē baṇdē baṇ gaē jaṅgal tōṅ kōlā rukkh
    khardī khardī khar gaī bōhṛāṅ dī ṭhaṇḍī chhāṅ

    laihndā laihndā laih giā ishkē dā sakhat bukhār
    bhulldī bhulldī bhull gaī milṇē dī pakkī thāṅ

    ḍhahindē ḍhahindē ḍhahi gaē āsāṅ dē raṅglē mahil
    hundā hundā hō giā saṅgtār is tarāṅ tāṅ

    -saṅgtār

  4. ਝੱਲਿਆ ਦਿਲਾ ਵੇ ਦੁੱਖ ਦਿਲ ਤੇ ਨੀ ਲਾਈਦਾ |
    ਜਿਹੜਾ ਛੱਡ ਜਾਵੇ ਉਹਦੇ ਪਿੱਛੇ ਨਹੀਓ ਜਾਈਦਾ |

    ਪੈਰਾਂ ਵਿੱਚ ਫੁੱਲ ਨੇ ਤਾਂ ਫੁੱਲਾਂ ਦੀ ਕਦਰ ਕਰ,
    ਚੰਨ ਤਾਰੇ ਤੱਕ ਨਹੀਓ ਮਨ ਲਲਚਾਈਦਾ |

    ਫ਼ਲ ਸਦਾ ਮਿੱਟੀ ਉਪਜਾਊ ਵਿੱਚ ਉਗਦੇ,
    ਕਲ਼ਰਾਂ ‘ਚ ਜਾ ਕੇ ਕਦੇ ਬੀਜ਼ ਨਹੀਂ ਉਗਾਈਦਾ |

    ਵਗਦੀ ਹਵਾ ਆਣ ਤਹਿਸ਼ ਨਹਿਸ਼ ਕਰ ਦਿੰਦੀ,
    ਰੇਤ ਦੇ ਮਹੱਲਾਂ ਵਿੱਚ ਸਿਰ ਨੀ ਲੁਕਾਈਦਾ |

    ਪਿਆਰ ਦੇ ਜ਼ਖਮ ਤਾਂ ਰਿਸਦੇ ਹੀ ਰਹਿੰਦੇ ਨੇ,
    ਦੁੱਖ਼ ਭਾਵੇ ਡੂੰਘੇ ਪਰ ਕਿਸੇ ਨੀ ਸੁਣਾਈਦਾ |

    ਇੱਕ ਵਾਰੀ ਲੰਘ ਜਾਵੇ ਮੁੜ ਕੇ ਨੀ ਆਂਵਦਾ,
    ‘ਜਿੰਦਰ ਬਰਾੜਾ’ ਵੇਲਾ ਖ਼ੁਸ਼ੀ ‘ਚ ਲੰਘਾਈਦਾ |

    Baljinder Brar
    Vancouver

Leave a Reply

Your email address will not be published. Required fields are marked *