ਫ਼ਾਸਲੇ

ਉਸ ਤੋਂ ਹੀ ਸਾਰੇ ਪੁੱਛ ਲੈ, ਏਥੋਂ ਧੁਰਾਂ ਦੇ ਫ਼ਾਸਲੇ
ਜਿਸ ਬਾਂਸਰੀ ’ਤੇ ਉੱਕਰੇ, ਸੱਤਾਂ ਸੁਰਾਂ ਦੇ ਫ਼ਾਸਲੇ

ਲੈ ਸੁਪਨਿਆਂ ਤੋਂ ਮੌਤ ਤਕ ਕੁੱਲ ਜ਼ਿੰਦਗੀ ਮਹਿਬੂਬ ਦੀ
ਥਲ ਵਿੱਚ ਰੇਤੇ ’ਤੇ ਗਏ ਮਿਣਦੇ ਖੁਰਾਂ ਦੇ ਫ਼ਾਸਲੇ

ਬੰਦਾ ਮਿਣੇ ਨਕਸ਼ੱਤਰਾਂ ਤੇ ਸੂਰਜਾਂ ਦਾ ਫਾਸਲਾ
ਚੂਹਾ ਸਿਰਫ ਏ ਜਾਣਦਾ ਇੱਕ ਦੋ ਚੁਰਾਂ ਦੇ ਫ਼ਾਸਲੇ

ਸਾਰੇ ਵਕਤ ਦੇ ਪੰਨਿਆਂ ’ਤੇ ਫੈਲ ਕੇ ਮਿਟ ਜਾਣਗੇ
ਇਹ ਸੱਚਿਆਂ ਤੇ ਝੂਠਿਆਂ ਪੀਰਾਂ ਗੁਰਾਂ ਦੇ ਫ਼ਾਸਲੇ

ਦੋਹਾਂ ਦੇ ਸੀਨੇ ਨਾਲ਼ ਲੱਗੇ ਫੁੱਲ ਫਿਰ ਵੀ ਬਹੁਤ ਨੇ
ਮਾਲੀ ਅਤੇ ਹੁਣ ਡਾਲ਼ ਤੋਂ ਨੇਤਾ ਹੁਰਾਂ ਦੇ ਫ਼ਾਸਲੇ

ਵੱਖਰੀ ਦੁਨੀਆਂ ਸਨ ਕਦੇ ਹੁਣ ਬਹੁਤ ਛੋਟੇ ਹੋ ਗਏ
ਗੁਰਦਾਸਪੁਰ ਹੁਸ਼ਿਆਰਪੁਰ ਮਾਹਿਲਪੁਰਾਂ ਦੇ ਫ਼ਾਸਲੇ।

-ਸੰਗਤਾਰ

7 thoughts on “ਫ਼ਾਸਲੇ

  1. ਐਨੀ ਡੂੰਗੀ ਗੱਲ ਕਿਤੀ ਸਾਹ ਹੀ ਸੁੱਕਾਤੇ
    ਅੰਬਰ ਤੌ ਪਾਤਾਲ ਦੇ ਫਾਸਲੇ ਹੀ ਮਿਟਾਤੇ…

    Satshriakal Phaji!

    Very well written..Inspiring and absolutely awesome..

    Thanks for posting.

    Yours Truly

  2. ਕੱਲ੍ਹ ਤੱਕ ਸੋਚਦਾ ਸੀ ਕਿ ਬਈ ਵਾਰਿਸ ਦੇ ਇੱਕ ਗੀਤ ਵਿੱਚ ਸੰਗਤਾਰ ਨੂੰ ਖੁਸ਼ ਕਰਨ ਦੇ ਲਈ ਨਾਂਅ ਪਾਇਆ ਹੋਵੇਗਾ, ਪਰੰਤੂ ਮੈਂ ਅੱਜ ਜਾਣਿਆ ਕਿ ਧੁਨਾਂ ਦਾ ਸਿਰਜਣਹਾਰ ਸ਼ਬਦਾਂ ਦੀ ਸਿਰਜਣਾ ਵੀ ਬਹੁਤ ਵਧੀਆ ਕਰਦਾ ਹੈ।

    ਜਿਨ੍ਹਾਂ ਦੀ ਚੜ੍ਹਾਈ ਗੁੱਡੀ ਸੰਗਤਾਰ ਨੇ…ਸ਼ਾਇਦ ਇਹੀ ਲਾਈਨ ਸੀ ਓ। ਹੋਰ ਕੀ ਹਾਲ ਨੇ ਵੀਰ ਜੀ। ਮੈਂ ਤੁਹਾਡੀ ਇੰਟਰਵਿਊ ਕਰਨਾ ਚਾਹੁੰਦਾ ਹਾਂ। ਬਾਏ ਮੇਲ ਜਾਂ ਬਾਏ ਫੋਨ। ਹੁਣ ਤੁਹਾਡੀ ਮਰਜੀ ਤੁਸੀਂ ਕਿਸ ਤਰ੍ਹਾਂ ਇੱਕ ਪੰਜਾਬੀ ਦਾ ਮਾਣ ਰੱਖ ਦੇ ਹੋ। ਕੁਲਵੰਤ ਹੈਪੀ
    sub-editor
    http://punjabi.webdunia.com

  3. Here is the Ghazal in Shahmukhi:

    فاصلے

    اس توں ہی سارے پچھ لے، ایتھوں دھراں دے فاصلے
    جس بانسری ’تے اکرے، ستاں سراں دے فاصلے

    لے سپنیاں توں موت تک کلّ زندگی محبوب دی
    تھل وچّ ریتے ’تے گئے مندے کھراں دے فاصلے

    بندہ منے نکشتراں تے سورجاں دا فاصلہ
    چوہا صرف اے جاندا اک دو چراں دے فاصلے

    سارے وقت دے پنیاں ’تے پھیل کے مٹ جانگے
    ایہہ سچیاں تے جھوٹھیاں پیراں گراں دے فاصلے

    دوہاں دے سینے نال لگے پھلّ پھر وی بہت نے
    مالی اتے ہن ڈال توں نیتا ہراں دے فاصلے

    وکھری دنیاں سن کدے ہن بہت چھوٹے ہو گئے
    گورداس پور ہشیارپور ماہلپراں دے فاصلے۔
    -سنگتار

  4. ਸੰਗਤਾਰ ਬਾਈ ਜੀ ਪਹਿਲੀ ਵਾਰ ਪੜ ਰਿਹਾ ਹਾਂ ਕਿ ਤੁਸੀਂ ਲਿਖ਼ ਵੀ ਬਹੁਤ ਵਧੀਆ ਲੈਂਦੇ ਹੋ | ਪਰਮਾਤਮਾ ਹਮੇਸਾਂ ਤੁਹਾਨੂੰ ਤੰਦਰੁਸਤੀ ਤੇ ਚੜਦੀਆਂ ਕਲਾਂ ਬਖ਼ਸੇ |
    ਇੱਕ ਸ਼ਾਇਰ,
    ਬਲਜਿੰਦਰ ਬਰਾੜ,
    ਵੈਨਕੋਵਰ |

  5. Roman Transliteration:

    Fāslē

    us tōṅ hī sārē puchchh lai, ēthōṅ dhurāṅ dē fāslē
    jis bāṅsrī ’tē ukkrē, sattāṅ surāṅ dē fāslē

    lai supniāṅ tōṅ maut tak kull zindgī mahibūb dī
    thal vichch rētē ’tē gaē miṇdē khurāṅ dē fāslē

    bandā miṇē nakshattrāṅ tē sūrjāṅ dā phāslā
    chūhā siraph ē jāṇdā ikk dō churāṅ dē fāslē

    sārē vakat dē panniāṅ ’tē phail kē miṭ jāṇgē
    ih sachchiāṅ tē jhūṭhiāṅ pīrāṅ gurāṅ dē fāslē

    dōhāṅ dē sīnē nāḷ laggē phull phir vī bahut nē
    mālī atē huṇ ḍāḷ tōṅ nētā hurāṅ dē fāslē

    vakkhrī dunīāṅ san kadē huṇ bahut chhōṭē hō gaē
    gurdāspur hushiārpur māhilpurāṅ dē fāslē.

    -saṅgtār

Leave a Reply

Your email address will not be published. Required fields are marked *